ਨਵੀਂ ਦਿੱਲੀ, 22 ਦਸੰਬਰ
ਭਾਰਤੀ ਕੁਸ਼ਤੀ ਸੰਘ (ਡਬਲਿਊਐੱਫਆਈ) ਦੀ ਨਵ-ਨਿਯੁਕਤ ਟੀਮ ਨੇ ਅੱਜ ਆਲਮੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੂੰ ਪੱਤਰ ਲਿਖ ਕੇ ਡਬਲਿਊਐੱਫਆਈ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਭਾਰਤੀ ਕੁਸ਼ਤੀ ਸੰਘ ਨੇ ਇਸ ਦੇ ਨਾਲ ਹੀ ਐਲਾਨ ਕੀਤਾ ਕਿ ਉਸ ਵੱਲੋਂ ਅਗਲੇ ਸਾਲ 28 ਜਨਵਰੀ ਤੋਂ ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਸੀਨੀਅਰ ਕੌਮੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਜਾਵੇਗੀ। ਡਬਲਿਊਐੱਫਆਈ ਦੇ ਪ੍ਰਧਾਨ ਸੰਜੈ ਸਿੰਘ ਨੇ ਕਿਹਾ ਕਿ ਟੂਰਨਾਮੈਂਟਾਂ ਦੀ ਬਹਾਲੀ ਨਵੀਂ ਚੁਣੀ ਟੀਮ ਦੀ ਤਰਜੀਹ ਹੈ। -ਪੀਟੀਆਈ
The post ਭਾਰਤੀ ਕੁਸ਼ਤੀ ਸੰਘ ਵੱਲੋਂ 28 ਜਨਵਰੀ ਤੋਂ ਕੌਮੀ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ appeared first on punjabitribuneonline.com.
Source link
Asian Tribune Your Multilingual Newspaper covering World and local news News