Home / Punjabi News / ਭਾਜਪਾ ਨੇਤਾ ‘ਤੇ ਲੱਗਾ ਮਹਿਲਾ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼

ਭਾਜਪਾ ਨੇਤਾ ‘ਤੇ ਲੱਗਾ ਮਹਿਲਾ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼

ਨਵੀਂ ਦਿੱਲੀ— ਭਾਜਪਾ ਅਨੁਸੂਚਿਤ ਜਾਤੀ ਮੋਰਚੇ ਦਾ ਜ਼ਿਲਾ ਪ੍ਰਧਾਨ ਅਨੂਪ ਕਰੋਸੀਆ ਖਿਲਾਫ ਗਵਾਲੀਅਰ ਪੁਲਸ ਨੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਭਾਜਪਾ ਨੇਤਾ ਨੂੰ ਹਿਰਾਸਤ ‘ਚ ਲਿਆ ਹੈ। ਮਹਿਲਾ ਦਾ ਦੋਸ਼ ਹੈ ਕਿ ਭਾਜਪਾ ਨੇਤਾ ਨੇ ਉਸ ਨੂੰ ਪਹਿਲਾਂ ਕਾਰ ‘ਚ ਲਿਫਟ ਦੇਣ ਦੇ ਬਹਾਨੇ ਜ਼ਬਰ-ਜ਼ਨਾਹ ਕੀਤਾ ਹੈ।
ਜਾਣਕਾਰੀ ਮੁਤਾਬਕ ਮਹਿਲਾ ਨੇ ਭਾਜਪਾ ਨੇਤਾ ਅਨੂਪ ਕਰੋਸੀਆ ਖਿਲਾਫ ਜ਼ਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਮੈਡੀਕਲ ‘ਚ ਜਬਰ-ਜ਼ਨਾਹ ਦੀ ਪੁਸ਼ਟੀ ਹੋਈ ਹੈ। ਮਹਿਲਾ ਦਾ ਕਹਿਣਾ ਹੈ ਕਿ ਸ਼ਹਿਰ ‘ਚ ਪ੍ਰਭਾ ਹੋਟਲ ਦੇ ਬਾਹਰ ਸਵਾਰੀ ਵਾਹਨ ਦਾ ਇੰਤਜ਼ਾਰ ਕਰ ਰਹੀ ਸੀ, ਉਦੋਂ ਹੀ ਉੱਥੇ ਪਹੁੰਚੇ ਅਨੂਪ ਕਰੋਸੀਆ ਨੇ ਉਸ ਨੂੰ ਲਿਫਟ ਦੇ ਦਿੱਤੀ। ਗੱਡੀ ‘ਚ ਬੈਠਦੇ ਹੀ ਅਨੂਪ ਕਰੋਸੀਆ ਨੇ ਸੁਨਸਾਨ ਇਲਾਕੇ ਵੱਲ ਮੋੜ ਲਈ। ਚਿਰਵਾਈ ਇਲਾਕੇ ‘ਚ ਮਕਾਨ ‘ਚ ਲੈ ਜਾ ਕੇ ਉਸ ਨਾਲ ਕੁਕਰਮ ਕੀਤਾ। ਮਹਿਲਾ ਦੀ ਸ਼ਿਕਾਇਤ ‘ਤੇ ਅਨੂਪ ਕਰੋਸੀਆ ਖਿਲਾਫ ਕੁਕਰਮ ਦਾ ਮਾਮਲਾ ਦਰਜ ਕਰ ਲਿਆ।

Check Also

Patiala ‘ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ ‘ਤੇ ਲਾਪਰਵਾਹੀ ਦੇ ਆਰੋਪ

Patiala Woman Dies During Surgery : ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪ੍ਰੇਸ਼ਨ ਦੌਰਾਨ ਇੱਕ …