Home / Punjabi News / ਭਵਾਨੀਗੜ੍ਹ: ਪਿੰਡ ਰਾਮਗੜ੍ਹ ’ਚ ਕਣਕ ਦੇ ਨਾੜ ਨੂੰ ਅੱਗ ਕਾਰਨ 60 ਭੇਡਾਂ ਸੜੀਆਂ

ਭਵਾਨੀਗੜ੍ਹ: ਪਿੰਡ ਰਾਮਗੜ੍ਹ ’ਚ ਕਣਕ ਦੇ ਨਾੜ ਨੂੰ ਅੱਗ ਕਾਰਨ 60 ਭੇਡਾਂ ਸੜੀਆਂ

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਮਈ
ਇਥੇ ਪਿੰਡ ਰਾਮਗੜ੍ਹ ਵਿਖੇ ਕਣਕ ਦੇ ਨਾੜ ਨੂੰ ਲੱਗੀ ਅੱਗ ਪਿੰਡ ਦੇ ਬਾਹਰਲੇ ਘਰਾਂ ਤੱਕ ਫੈਲ ਗਈ। ਅੱਗ ਨੇ ਮਜ਼ਦੂਰ ਮਹਿੰਦਰ ਸਿੰਘ ਦੇ ਭੇਡਾਂ ਦੇ ਵਾੜੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਵਾੜੇ ਵਿਚ 60 ਦੇ ਕਰੀਬ ਭੇਡਾਂ ਸੜ ਗਈਆਂ। ਪਿੰਡ ਵਾਸੀ ਮੱਖਣ ਸਿੰਘ ਅਤੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਅੱਜ ਅਚਾਨਕ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਅਤੇ ਇਸ ਅੱਗ ਨੇ ਪਿੰਡ ਦੇ ਬਾਹਰਲੇ ਪਾਸੇ ਮਜ਼ਦੂਰ ਮਹਿੰਦਰ ਸਿੰਘ ਦੇ ਭੇਡਾਂ ਵਾਲੇ ਵਾੜੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਭਿਆਨਕ ਰੂਪ ਧਾਰਨ ਕਰ ਚੁੱਕੀ ਅੱਗ ਕਾਰਨ ਵਾੜੇ ਵਿਚ 60 ਦੇ ਕਰੀਬ ਭੇਡਾਂ ਸੜ ਗਈਆਂ। ਅੱਗ ਕਾਰਨ ਮੱਖਣ ਸਿੰਘ ਦਾ 4 ਏਕੜ, ਗੁਰਮੇਲ ਸਿੰਘ ਦਾ 3 ਏਕੜ ਕਣਕ ਦਾ ਨਾੜ ਅਤੇ ਇਕ ਕਿਸਾਨ ਦਾ ਕੁੱਪ ਵੀ ਸੜ ਗਿਆ। ਲੋਕਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਵਿੱਚ ਫਾਇਰ ਬ੍ਰਿਗੇਡ ਨੇ ਅੱਗ ਉਤੇ ਕਾਬੂ ਪਾਇਆ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮਜ਼ਦੂਰ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।

The post ਭਵਾਨੀਗੜ੍ਹ: ਪਿੰਡ ਰਾਮਗੜ੍ਹ ’ਚ ਕਣਕ ਦੇ ਨਾੜ ਨੂੰ ਅੱਗ ਕਾਰਨ 60 ਭੇਡਾਂ ਸੜੀਆਂ appeared first on Punjabi Tribune.


Source link

Check Also

ਕੈਨੇਡੀਅਨ ਸੰਸਦ ਮੈਂਬਰ ਨੇ ਨਿੱਝਰ ਨੂੰ ਸ਼ਰਧਾਂਜਲੀ ਦੇਣ ਦੀ ਅਲੋਚਨਾ ਕੀਤੀ

ਵੈਨਕੂਵਰ (ਕੈਨੇਡਾ), 25 ਜੂਨ ਕੈਨੇਡੀਅਨ ਸੰਸਦ ਮੈਂਬਰ ਨੇ ਸਿੱਖ ਵੱਖਵਾਦੀ ਅਤੇ ਭਾਰਤ ਵੱਲੋਂ ਅਤਿਵਾਦੀ ਕਰਾਰ …