Home / Punjabi News / ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਹੋਣਗੇ

ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਹੋਣਗੇ

ਜੈਪੁਰ, 12 ਦਸੰਬਰ
ਆਰਐੱਸਐੱਸ ਨਾਲ ਜੁੜੇ ਅਤੇ ਪਹਿਲੀ ਵਾਰ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੀ ਮੰਗਲਵਾਰ ਸ਼ਾਮ ਨੂੰ ਇਥੇ ਹੋਈ ਮੀਟਿੰਗ ’ਚ ਸ਼ਰਮਾ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਇਸ ਦੇ ਨਾਲ ਹੀ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਕਈ ਦਿਨਾਂ ਤੋਂ ਚਲ ਰਹੀ ਚਰਚਾ ਸਮਾਪਤ ਹੋ ਗਈ। ਪਾਰਟੀ ਵੱਲੋਂ ਵਿਧਾਇਕ ਪ੍ਰੇਮ ਚੰਦ ਬੈਰਵਾ ਅਤੇ ਦੀਆ ਕੁਮਾਰੀ ਨੂੰ ਰਾਜਸਥਾਨ ਦੇ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਮੀਟਿੰਗ ਤੋਂ ਬਾਅਦ ਸ਼ਰਮਾ ਨੇ ਪਾਰਟੀ ਦੇ ਹੋਰ ਆਗੂਆਂ ਨਾਲ ਰਾਜ ਭਵਨ ’ਚ ਰਾਜਪਾਲ ਕਲਰਾਜ ਮਿਸ਼ਰਾ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

The post ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਹੋਣਗੇ appeared first on punjabitribuneonline.com.


Source link

Check Also

Sports News: ਟੀ20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਗੇਂਦਬਾਜ਼ੀ ਕੋਚ ਨੇ ਦਿੱਤਾ ਅਸਤੀਫ਼ਾ: ਸਦਮੇ ‘ਚ ਟੀਮ…

Sports News: ਟੀ20 ਸੀਰੀਜ਼ ਤੋਂ ਪਹਿਲਾਂ ਖੇਡ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, …