Home / Community-Events / ਬੱਚਿਆਂ ਲਈ ਗੁਰੂ ਗਿਆਨ ਚੇਤਨਾ ਕੈਪ ਚੱਲ ਰਿਹਾ ਸੀ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ

ਬੱਚਿਆਂ ਲਈ ਗੁਰੂ ਗਿਆਨ ਚੇਤਨਾ ਕੈਪ ਚੱਲ ਰਿਹਾ ਸੀ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ

ਬੱਚਿਆਂ ਲਈ ਗੁਰੂ ਗਿਆਨ ਚੇਤਨਾ ਕੈਪ ਚੱਲ ਰਿਹਾ ਸੀ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ

IMG_9384ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਸਹਿਰ ਦੇ ਵਿਚ ਭਾਈ ਰਾਮ ਸਿੰਘ ਜੀ ਦੇ ਵੱਲੋ ਗੁਰੂ ਗਿਆਨ ਚੇਤਨਾ ਕੈਪ ਗੁਰਦਵਾਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੇ ਵਿਚ ਪਿਛਲੀਆਂ ਗਰਮੀਆਂ ਤੋ ਚੱਲ ਰਿਹਾ ਸੀ।ਜਿਸ ਵਿਚ ਬੱਚਿਆਂ ਨੇ ਗੁਰੂ ਗਿਆਨ ਤੋ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਕਰਨ,ਵਾਹਿਗੁਰੂ ਦਾ ਨਾਮ ਸਿਮਰਨ ਕਰਨ ਤੇ ਕੀਰਤਨ ਕਰਨ,ਹੁਕਮਨਾਮਾ ਸਾਹਿਬ ਦੇ ਬਾਰੇ ਵਿਚ ਜਾਣਕਾਰੀਆਂ ਵੀ ਪ੍ਰਾਪਤ ਕੀਤੀਆ ਕਿ ਕਿਵੇ ਪਤਾ ਲੱਗਦਾ ਹੈ ਕਿ ਇਸ ਹੁਕਮਨਾਮੇ ਦੇ ਵਿਚ ਕਿਹੜੇ ਗੁਰੂ ਦੀ ਬਾਣੀ ਕਿਹੜੇ ਰਾਗ ਵਿਚ ਹੈ ਤੇ ਰਹਾਉ ਵਾਲੀ ਤੁਕ ਕਿਹੜੀ ਹੈ ਤੇ ਜਿਸ ਤੁਕ ਵਿਚ ਨਾਨਕ ਸਬਦ ਆਉਦਾ ਹੈ ਉਹ ਕਿਹੜੀ ਤੁਕ ਹੈ।ਬੱਚਿਆਂ ਨੂੰ ਇਸ ਕੈਪ ਦੇ ਵਿਚ ਜਿੰਦਗੀ ਵਿਚ ਕੰਮ ਆਉਣ ਵਾਲੇ ਸਿਧਾਤ ਵੀ ਸਿਖਾਏ ਸਨ ਕਿ ਸਾਨੂੰ ਆਪਣੀ ਵਧੀਆਂ ਜਿੰਦਗੀ ਜਿਉਣ ਦੇ ਲਈ ਆਦਰਸਵਾਦੀ ਬਣਨ ਦੇ ਲਈ ਮਨੁੱਖਤਾ ਦੀ ਸੇਵਾ ਕਰਨ ਦੇ ਲਈ ਕੀ-ਕੀ ਕਰਨਾ ਚਾਹੀਦਾ ਹੈ।ਬੱਚਿਆ ਨੂੰ ਇਹ ਵੀ ਦੱਸਿਆ ਗਿਆ ਕਿ ਉਹਨਾਂ ਨੂੰ ਕਿਹੋ ਜਿਹੇ ਦੋਸਤ ਬਣਾਉਣੇ ਚਾਹੀਦੇ ਹਨ ਜਿਹਨਾ ਤੋ ਤੁਸੀ ਕੁਝ ਸਿੱਖ ਸਕੋ ਨਾ ਕਿ ਕੇਵਲ ਫਨ ਲਈ ਹੀ ਹੋਣ ਦੋਸਤਾਂ ਦੀ ਚੋਣ ਕਰਨ ਦੇ ਵੇਲੇ ਤੁਸੀ ਇਹ ਵੀ ਦੇਖਣਾ ਹੈ ਕਿ ਤੁਹਾਡੇ ਦੋਸਤ ਤੁਹਾਡੀ ਮਦਦ ਕਰਨ ਵਾਲੇ ਹਨ ਕਿ ਦੇਰ ਰਾਤ ਪਾਰਟੀਆਂ ਵਿਚ ਜਾਣ ਵਾਲੇ ਹਨ।ਕੀ ਤੁਸੀ ਆਪਣੇ ਮਾਪਿਆਂ ਦੇ ਨਾਲ ਇਕ ਘੰਟਾ ਕੁਆਲਿਟੀ ਟਾਇਮ ਦਾ ਆਨੰਦ ਮਾਣਦੇ ਹੋ,ਆਪਣੇ ਮਾਤਾ ਪਿਤਾ ਤੋ ਪੁਛਦੇ ਹੋ ਕਿ ਉਹਨਾ ਦੀ ਜਿੰਦਗੀ ਵਿਚ ਕੀ ਕੀ ਮੁਸਕਲਾਂ ਆਈਆ ਸਨ ਤੇ ਉਹਨਾ ਦਾ ਹੱਲ ਕਿਵੇ ਕੀਤਾ ਸੀ।ਤੁਹਾਨੰ ਆਪਣੇ ਮਾਪਿਆਂ ਕੋਲ ਬੈਠ ਕੇ ਉਹਨਾਂ ਨੂੰ ਪੁਛ ਕੇ ਆਪਣੀਆਂ ਮਾੜੀਆਂ ਆਦਤਾਂ ਪੁਛਕੇ ਉਹ ਦੂਰ ਕਰਨੀਆਂ ਚਾਹੀਦੀਆਂ ਹਨ।ਜੇ ਮਾਪੇ ਤੁਹਾਨੂੰ ਰੋਕਦੇ ਟੋਕਦੇ ਹਨ ਤਾ ਤੁਸੀ ਖੁਸਕਿਸਤ ਹੋ ਕਿਉਕਿ ਊਹ ਤੁਹਾਣੇ ਉਜਲ ਭਵਿੱਖ ਦੇ ਲਈ ਚਿੰਤਤ ਹਨ।ਬੱਚਿਆਂ ਨੇ ਸਿੱਖਿਆ ਕਿ ਅਸੀ ਆਪਣੇ ਕ੍ਰੋਧ ਤੇ ਕਾਬੂ ਕਿਵੇ ਪਾਉਣਾ ਹੈ।ਕੀ ਤੁਸੀ ਕਦੇ ਆਪਣੇ ਮਾਪਿਆਂ ਨੂੰ ਇਮੋਸਨਲ ਬਲੈਕ ਮੇਲ ਤਾ ਨਹੀ ਕਰਦੇ ਜੇ ਕਰਦੇ ਹੋ ਤਾ ਬਹੁਤ ਹੀ ਬੁਰੀ ਆਦਤ ਹੈ ਇਸ ਨੂੰ ਹੁਣੇ ਹੀ ਬਦਲ ਲਵੋ।ਨਵੇ ਸਾਲ ਦੇ ਸਮਾਗਮ ਵਿਚ ਲਵਲੀਨ ਕੌਰ,ਮੀਰਾਂ ਕੌਰ,ਬਲਜੋਤ,ਰਵਨੀਤ,ਜਸਕੀਰਤ,ਕਿਸਮਤਜੀਤ ਕੌਰ,ਗੁਰਇੰਰਦਵੀਰ ਸਿੰਘ,ਰੈਸੀ ਸਿੰਘ,ਅਰਸਦੀਪ,ਨਵਰੂਪ ਸਿੰਘ,ਭਵਜੋਤ ਸਿੰਘ,ਪ੍ਰਭ ਸਿੰਘ ਨੇ ਕੀਰਤਨ ਦੀ ਸੇਵਾ ਨਿਭਾਈ ਸੀ ਇਸ ਕੈਪ ਵਿਚ ਕੋਈ ਵੀ  ਬੱਚਾ ਆਪਣਾ ਸੈਲ ਫੋਨ ਜਾ ਕੋਈ ਇਲੈਕਿਟ੍ਰਿਕ ਦਾ ਸਮਾਨ ਨਹੀ ਸੀ ਲਿਜਾ ਸਕਦਾ ਇਸ ਵਿਚ ਆਪਣੀ ਕਾਪੀ ਪਿੰਨ ਪਿਨਸਲ ਨਾਲ ਹੀ ਨੋਟ ਤਿਆਰ ਕਰ ਸਕਦੇ ਸਨ।ਬੱਚਿਆਂ ਨੂੰ ਪਿਆਰ ਨਾਲ ਚਾਰ ਸਟੈਪ ਵਰਤ ਕੇ ਹੀ ਚੁੱਪ ਕਰਵਾਰਿਆ ਜਾਦਾ ਸੀ।ਇਹ ਕੈਪ ਬਿਲਕੁਲ ਹੀ ਮੁਫਤ ਸੀ ਜਿਸ ਦੇ ਲਈ ਗੁਰੂ ਘਰ ਦੀ ਸਾਰੀ ਹੀ ਟੀਮ ਸਮੇਤ ਭਾਈ ਰਾਮ ਸਿੰਘ ਵਧਾਈ ਦੇ ਪਾਤਰ ਹਨ। ਜਿਹਨਾਂ ਦੀ ਮੇਹਨਤ ਸਦਕਾ ਐਡਮਿੰਟਨ ਦੇ ਤਕਰੀਬਨ 300 ਦੇ ਕਰੀਬ ਬੱਚਿਆਂ ਨੇ ਕੈਪ ਵਿਚ ਆ ਕੇ ਬਬੁਤ ਕੁਝ ਸਿਖਿਆ ਹੈ। ਇਹ ਕੈਪ 2016 ਦਅਿਾਂ ਗਰਮੀਆਂ ਵਿਚ ਦੁਬਾਰਾ ਲਾਇਆ ਜਾਵੇਗਾ ਜਿਸ ਦੀ ਜਾਣਕਾਰੀ ਆਉਣ ਵਾਲੇ ਸਮੇ ਵਿਚ ਦਿੱਤੀ ਜਾਵੇਗੀ।

IMG_9388

 

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …