Home / Community-Events / ਮੋਗਾ ਨਾਇਟ ਤੇ ਲੋਹੜੀ ਮੇਲੇ ਦੀਆਂ ਤਿਆਰੀਆਂ ਜੋਰ ਸੋਰ ਨਾਲ ਸੁਰੂ

ਮੋਗਾ ਨਾਇਟ ਤੇ ਲੋਹੜੀ ਮੇਲੇ ਦੀਆਂ ਤਿਆਰੀਆਂ ਜੋਰ ਸੋਰ ਨਾਲ ਸੁਰੂ

ਮੋਗਾ ਨਾਇਟ ਤੇ ਲੋਹੜੀ ਮੇਲੇ ਦੀਆਂ ਤਿਆਰੀਆਂ ਜੋਰ ਸੋਰ ਨਾਲ ਸੁਰੂ

10174919_212473625757762_8768161996884453252_n(ਰਘਵੀਰ ਬਲਾਸਪੁਰੀ) ਐਡਮਿੰਟਨ ਦੇ ਵਿਚ ਪਹਿਲੀ ਵਾਰ ਮੋਗਾ ਨਾਇਟ ਤੇ ਲੋਹੜੀ ਦਾ ਪ੍ਰੋਗਰਾਮ 8 ਜਨਵਰੀ ਨੂੰ ਮਹਾਰਾਜਾ  ਬੈਕਿੁਟ ਹਾਲ ਦੇ ਵਿਚ ਮਨਾਇਆ ਜਾ ਰਿਹਾ ਹੈ।ਇਸ  ਨਾਇਟ ਦੇ ਪਰਬੰਧਕਾਂ ਦੀ ਹੋਈ ਇਕ ਵਿਸੇਸ ਮੀਟਿੰਗ ਵਿਚ ਸਾਰੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਇਸ ਮੀਟਿੰਗ ਵਿਚ ਸਾਬਕਾ ਐਮ.ਐਲ.ਏ ਪੀਟਰ ਸੰਧੂ,ਤੀਰਥ ਸਿੰਘ ਬਰਾੜ,ਹੈਰੀ ਬਰਾੜ,ਕੁਲਦੀਪ ਬਰਾੜ ਸਾਹੋਕੇ,ਸੇਰ ਸਿੰਘ ਧਾਲੀਵਾਲ ਤਖਤੂਪੁਰਾ,ਸੁਖਾ ਧਾਲੀਵਾਲ,ਬਲਦੇਵ ਸਿੰਘ ਧਾਲੀਵਾਲ,ਵਰਿੰਦਰ ਗਰੇਵਾਲ,ਹਰਜਿੰਦਰ ਸਿੰਘ ਹੈਰੀ ਰਘਵੀਰ ਬਲਾਸਪੁਰੀ ਆਦਿ ਸਾਮਿਲ ਸਨ।ਇਹ ਵੀ ਫੈਸਲਾ ਹੋਇਆ ਕਿ 25 ਡਾਲਰ ਦੀ ਟਿਕਟ ਹੋਵੇਗੀ ਤੇ ਪ੍ਰੋਗਰਾਮ ਠੀਕ 6 ਵਜੇ ਸਾਮ ਨੂੰ ਸੁਰੂ ਹੋਵੇਗਾ ਇਸ ਤੋ ਜੋ ਪੈਸੇ ਬੱਚ ਗਏ ਉਹਨਾ ਪੈਸਿਆ ਦੇ ਨਾਲ ਮੋਗਾ ਸਹਿਰ ਦੇ ਵਿਚ ਅੱਖਾਂ ਦੇ ਕੈਪ ਲਾਉਣ ਵਰਗੇ ਉਪਰਾਲੇ ਕੀਤੇ ਜਾਣਗੇ।ਬੀਬੀਆਂ ਵੱਲੋ ਇਸ ਦੇ ਸਬੰਧ ਵਿਚ ਅਲੱਗ ਮੀਟਿੰਗ ਕੀਤੀ ਗਈ ਸੀ।ਇਸ ਮੋਗਾ ਨਾਇਟ ਦਾ ਪ੍ਰਬੰਧ ਵਿਚ ਗਿੱਧੇ ਭੰਗੜੇ ਤੇ ਇਲਾਵਾ ਲੋਹੜੀ ਦਾ ਪ੍ਰੋਗਰਾਮ ਵੀ ਹੋਵੇਗਾ,ਇਸ ਦੇ ਬਾਰੇ ਵਿਚ ਕਮਲ ਸੰਧੂ ਨੇ ਦੱਸਿਆ ਕਿ ਨਵੀਆਂ ਜਨਮੀਆਂ ਕੁੜੀਆਂ ਮੁੰਡਿਆਂ ਤੇ ਨਵੇ ਵਿਆਹੇ ਜੋੜਿਆਂ ਦੀ ਪਹਿਲੀ ਲੋਹੜੀ ਮਨਾਉਣ ਦਾ ਵਿਵੇਸ ਪ੍ਰਬੰਧ ਕੀਤਾ ਗਿਆ ਹੈ।ਡੋਰ ਪ੍ਰਾਇਸ ਵੀ ਕੱਢੇ ਜਾਣਗੇ।ਇਸ ਦੇ ਵਿਚ ਮੋਗਾ ਇਲਾਕੇ ਦੇ ਸਾਰੇ ਹੀ ਪਰਵਾਰਾ ਨੂੰ ਪਹੁੱਚਣ ਦੀ ਅਪੀਲ ਕੀਤੀ ਜਾਦੀ ਹੈ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …