Home / Punjabi News / 1984 ਸਿੱਖ ਵਿਰੋਧੀ ਦੰਗੇ : ਬਰਸੀ ‘ਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਈ ਅਰਦਾਸ

1984 ਸਿੱਖ ਵਿਰੋਧੀ ਦੰਗੇ : ਬਰਸੀ ‘ਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਈ ਅਰਦਾਸ

1984 ਸਿੱਖ ਵਿਰੋਧੀ ਦੰਗੇ : ਬਰਸੀ ‘ਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹੋਈ ਅਰਦਾਸ

ਨਵੀਂ ਦਿੱਲੀ — 1984 ਸਿੱਖ ਵਿਰੋਧੀ ਦੰਗਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਦੀ ਬਰਸੀ ‘ਤੇ ਦਿੱਲੀ ਦੇ ਸ੍ਰੀ ਬੰਗਲਾ ਸਾਹਿਬ ਗੁਰਦੁਆਰੇ ਵਿਚ ਵੀਰਵਾਰ ਨੂੰ ਅਰਦਾਸ ਹੋਈ। ਇਸ ਅਰਦਾਸ ‘ਚ ਪੀੜਤਾਂ ਦੇ ਕੁਝ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ। ਦਰਅਸਲ ਇਹ ਅਰਦਾਸ 1984 ਵਿਚ ਮਾਰੇ ਗਏ ਸਿੱਖਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਅਤੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿਵਾਉਣ ਲਈ ਕੀਤੀ ਗਈ। ਇਸ ਅਰਦਾਸ ‘ਚ ਵੱਡੀ ਗਿਣਤੀ ਵਿਚ ਬੁੱਧੀਜੀਵੀ ਵੀ ਸ਼ਾਮਲ ਹੋਏ। ਇੱਥੇ ਦੱਸ ਦੇਈਏ ਕਿ ਇਨ੍ਹਾਂ ਦੰਗਿਆਂ ਕਾਰਨ ਦਿੱਲੀ ਦੀਆਂ ਸੜਕਾਂ ‘ਤੇ 3400 ਤੋਂ ਵਧ ਮੌਤਾਂ ਹੋਈਆਂ ਸਨ। ਦੰਗਿਆਂ ਦੀ ਤਪਸ਼ ਝੱਲ ਰਹੇ ਪੀੜਤ ਪਰਿਵਾਰ ਅਜੇ ਵੀ ਇਨਸਾਫ ਦੀ ਉਡੀਕ ਵਿਚ ਹਨ।
ਓਧਰ ਭਾਜਪਾ ਨੇਤਾ ਆਰ. ਪੀ. ਸਿੰਘ ਨੇ ਦਿੱਲੀ ਦੇ ਮੰਡੀ ਹਾਊਸ ਵਿਚ ਸੁਪਰੀਮ ਕੋਰਟ ਵਿਰੁੱਧ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਬੋਰਡ ਲਾਏ। ਉਨ੍ਹਾਂ ਨਾਲ ਹੀ ਸਵਾਲ ਕੀਤਾ ਕਿ ਸੁਪਰੀਮ ਕੋਰਟ ਯਾਕੂਬ ਮੇਨਨ ਜਾਂ ਹੋਰ ਮੁੱਦਿਆਂ ‘ਤੇ ਅੱਧੀ ਰਾਤ ਨੂੰ ਉਠ ਕੇ ਸੁਣਵਾਈ ਕਰ ਸਕਦਾ ਹੈ ਪਰ ਸਿੱਖਾਂ ਲਈ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਲਈ ਤੀਜਾ ਮੈਂਬਰ ਨਹੀਂ ਲਾ ਸਕੀ। ਅਜਿਹੇ ਵਿਚ ਸੁਪਰੀਮ ਕੋਰਟ ਤੋਂ ਇਨਸਾਫ ਦੀ ਕੀ ਉਮੀਦ ਕੀਤੀ ਜਾਵੇ? ਜਿਸ ਐੱਸ. ਆਈ. ਟੀ. ਨੇ ਰਿਪੋਰਟ ਦੇਣੀ ਸੀ, ਉਸ ਦਾ ਅਜੇ ਤਕ ਤੀਜਾ ਮੈਂਬਰ ਹੀ ਨਹੀਂ ਮਿਲਿਆ। ਅਸੀਂ ਹੁਣ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਤੋਂ ਸਮਾਂ ਮੰਗਿਆ ਹੈ ਕਿ ਉਹ ਹੁਣ ਇਸ ਮਾਮਲੇ ਵਿਚ ਦਖਲ ਦੇਣ ਤਾਂ ਕਿ ਲੰਬੇ ਸਮੇਂ ਇਨਸਾਫ ਦੀ ਮੰਗ ਕਰ ਰਹੇ ਲੋਕਾਂ ਨੂੰ ਉਮੀਦ ਬੱਝ ਸਕੇ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …