Home / Punjabi News / ਬ੍ਰਾਜ਼ੀਲ ’ਚ ਚੋਣ ਹਾਰੇ ਬੋਲਸੋਨਾਰੋ ਦੇ ਸਮਰਥਕਾਂ ਨੇ ਸੁਪਰੀਮ ਕੋਰਟ, ਸੰਸਦ, ਰਾਸ਼ਟਰਪਤੀ ਮਹਿਲ ਤੇ ਹੋਰ ਥਾਵਾਂ ’ਤੇ ਹਮਲਾ ਕੀਤਾ

ਬ੍ਰਾਜ਼ੀਲ ’ਚ ਚੋਣ ਹਾਰੇ ਬੋਲਸੋਨਾਰੋ ਦੇ ਸਮਰਥਕਾਂ ਨੇ ਸੁਪਰੀਮ ਕੋਰਟ, ਸੰਸਦ, ਰਾਸ਼ਟਰਪਤੀ ਮਹਿਲ ਤੇ ਹੋਰ ਥਾਵਾਂ ’ਤੇ ਹਮਲਾ ਕੀਤਾ

ਰੀਓ ਡੀ ਜੇਨੇਰੀਓ, 9 ਜਨਵਰੀ

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦੇ ਸਮਰਥਕਾਂ ਨੇ ਰਾਜਧਾਨੀ ਵਿਚ ਸੁਪਰੀਮ ਕੋਰਟ, ਸੰਸਦ, ਰਾਸ਼ਟਰਪਤੀ ਮਹਿਲ ਅਤੇ ਹੋਰ ਥਾਵਾਂ ‘ਤੇ ਹਮਲਾ ਕਰ ਦਿੱਤਾ। ਬੋਲਸੋਨਾਰੋ ਦੇ ਸਮਰਥਕਾਂ ਦੁਆਰਾ ਹਮਲਾ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਦੇ ਅਹੁਦਾ ਸੰਭਾਲਣ ਤੋਂ ਹਫ਼ਤੇ ਬਾਅਦ ਕੀਤਾ ਗਿਆ ਹੈ। ਬੋਲਸੋਨਾਰੋ ਨੇ ਆਪਣੇ ਖ਼ਿਲਾਫ਼ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਉਦੋਂ ਤੋਂ ਉਨ੍ਹਾਂ ਦੇ ਸਮਰਥਕ ਪ੍ਰਦਰਸ਼ਨ ਕਰ ਰਹੇ ਹਨ। ਹਜ਼ਾਰਾਂ ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ, ਛੱਤਾਂ ‘ਤੇ ਚੜ੍ਹ ਗਏ, ਖਿੜਕੀਆਂ ਤੋੜ ਦਿੱਤੀਆਂ ਅਤੇ ਤਿੰਨ ਇਮਾਰਤਾਂ ‘ਤੇ ਧਾਵਾ ਬੋਲ ਦਿੱਤਾ।


Source link

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …