Home / Punjabi News / ਬਿੱਲ ਲਿਆਓ ਇਨਾਮ ਪਾਓ ਸਕੀਮ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ੍ਹਾ ਵਾਸੀਆਂ ਲਈ ‘ਮੇਰਾ ਬਿੱਲ’ ਐਪ ਲਾਂਚ ਕੀਤੀ

ਬਿੱਲ ਲਿਆਓ ਇਨਾਮ ਪਾਓ ਸਕੀਮ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ੍ਹਾ ਵਾਸੀਆਂ ਲਈ ‘ਮੇਰਾ ਬਿੱਲ’ ਐਪ ਲਾਂਚ ਕੀਤੀ

ਜਗਮੋਹਨ ਸਿੰਘ
ਰੂਪਨਗਰ, 1 ਸਤੰਬਰ
ਕਰ ਵਿਭਾਗ ਪੰਜਾਬ ਵੱਲੋਂ “ਬਿੱਲ ਲਿਆਓ ਇਨਾਮ ਪਾਓ” ਸਕੀਮ ਮਿਤੀ 1 ਸਤੰਬਰ ਤੋਂ ਲਾਗੂ ਕੀਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਵਾਸੀਆਂ ਲਈ ਇਸ ਸਕੀਮ ਅਧੀਨ ‘ਮੇਰਾ ਬਿੱਲ’ ਨਾਂ ਦੀ ਐਪ ਲਾਂਚ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਰਾਜ ਵਿੱਚ ਕੀਤੀ ਗਈ ਖਰੀਦ ਦਾ ਬਿੱਲ ਐਪ ਉਤੇ ਅਪਲੋਡ ਕਰਕੇ ਇਸ ਪ੍ਰਤੀਯੋਗਤਾ ਵਿਚ ਭਾਗੀਦਾਰ ਬਣ ਸਕਦੇ ਹਨ। ਸਕੀਮ ਰਾਹੀਂ ਉਪਭੋਗਤਾਵਾਂ ਵੱਲੋਂ ਹਰ ਮਹੀਨੇ 29 ਲੱਖ ਰੁਪਏ ਤੱਕ ਦੇ 290 ਇਨਾਮ ਜਿੱਤੇ ਜਾ ਸਕਦੇ ਹਨ। ਜ਼ਿਲ੍ਹੇ ਵਿੱਚ ਹਰ ਮਹੀਨੇ 10 ਇਨਾਮ ਜਿੱਤੇ ਜਾ ਸਕਦੇ ਹਨ, ਜਿਸ ਲਈ ਬਿੱਲ ਦਾ ਘੱਟੋ-ਘੱਟ ਮੁੱਲ 200 ਰੁਪਏ ਹੋਵੇ (ਟੈਕਸ ਫ੍ਰੀ ਵਸਤਾਂ ਅਤੇ ਜੀ.ਐਸ.ਟੀ ਤੋਂ ਬਿਨ੍ਹਾਂ) ਜਿਸ ਮਹੀਨੇ ਵਿੱਚ ਕੋਈ ਖਰੀਦ ਕੀਤੀ ਹੈ, ਉਸ ਮਹੀਨੇ ਵਿੱਚ ਅਪਲੋਡ ਕੀਤਾ ਗਿਆ ਬਿੱਲ ਹੀ ਲੱਕੀ ਡਰਾਅ ਲਈ ਯੋਗ ਮੰਨਿਆ ਜਾਵੇਗਾ। ਇਸ ਮੌਕੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਨਰਿੰਦਰ ਕੌਰ ਨੇ ਦੱਸਿਆ ਸੀ ਕਿ ਇਨਾਮ ਦੀ ਰਾਸ਼ੀ ਵਸਤਾਂ/ਸਰਵਿਸਜ਼ ਦੀ ਟੈਕਸਏਬਲ ਕੀਮਤ ਤੋਂ ਪੰਜ ਗੁਣਾਂ ਜਾਂ ਵੱਧ ਤੋਂ ਵੱਧ 10,000 ਰੁਪਏ ਪ੍ਰਤੀ ਇਨਾਮ ਹੋਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੂਗਲਪਲੇਅ ਸਟੋਰ ਅਤੇ ਐਪ ਸਟੋਰ (ਆਈ.ਓ.ਐੱਸ) ਤੋਂ ‘ਮੇਰਾ ਬਿੱਲ’ ਐਪ ਨੂੰ ਡਾਊਨਲੋਡ ਕਰਕੇ ਵੱਧ ਤੋਂ ਵੱਧ ਇਸ ਪ੍ਰਤੀਯੋਗਤਾ ਵਿਚ ਭਾਗ ਲੈਣ। ਉਨ੍ਹਾਂ ਕਿਹਾ ਕਿ ਅਪਲੋਡ ਕੀਤੇ ਬਿੱਲਾਂ ਵਿੱਚੋਂ ਹੀ ਅਗਲੇ ਮਹੀਨੇ ਦੀ 7 ਤਾਰੀਖ ਨੂੰ ਲੱਕੀ ਡਰਾਅ ਕੱਢਿਆ ਜਾਵੇਗਾ। ਪੈਟਰੋਲੀਅਮ ਉਤਪਾਦ ਅਤੇ ਸ਼ਰਾਬ ਦੇ ਵਿਕਰੀ ਬਿੱਲ ਡਰਾਅ ਲਈ ਯੋਗ ਨਹੀਂ ਮੰਨੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਮਹੀਨੇ ਜੇਤੂਆਂ ਦੀ ਲਿਸਟ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ www.taxation.punjab.gov.in ’ਤੇ ਡਿਸਪਲੇਅ ਕੀਤੀ ਜਾਵੇਗੀ ਅਤੇ ਮੋਬਾਇਲ ਫੋਨ ’ਤੇ ਵੀ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਤੂ ਉਭੋਗਤਾਵਾਂ ਵੱਲੋਂ ਮੋਬਾਈਲ ਐਪ ਉਤੇ ਸਹੀ ਬੈਂਕ ਅਕਾਊਂਟ ਨੰਬਰ ਅਤੇ ਆਈ.ਐਫ.ਐਸ.ਸੀ ਕੋਡ ਅਪਲੋਡ ਕਰਨਾ ਜ਼ਰੂਰੀ ਹੋਵੇਗਾ ਤਾਂ ਜੋ ਇਨਾਮ ਦੀ ਰਾਸ਼ੀ  ਬੈਂਕ ਖਾਤੇ ਵਿੱਚ ਸਿੱਧੀ ਭੇਜੀ ਜਾ ਸਕੇ।

The post ਬਿੱਲ ਲਿਆਓ ਇਨਾਮ ਪਾਓ ਸਕੀਮ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਨੇ ਜ਼ਿਲ੍ਹਾ ਵਾਸੀਆਂ ਲਈ ‘ਮੇਰਾ ਬਿੱਲ’ ਐਪ ਲਾਂਚ ਕੀਤੀ appeared first on punjabitribuneonline.com.


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …