Home / Punjabi News / ਬਿਹਾਰ: ਜੰਮੂ ਕਸ਼ਮੀਰ ਦੇ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਜਵਾਨ ਚੰਦਨ ਕੁਮਾਰ ਦਾ ਸਸਕਾਰ

ਬਿਹਾਰ: ਜੰਮੂ ਕਸ਼ਮੀਰ ਦੇ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਜਵਾਨ ਚੰਦਨ ਕੁਮਾਰ ਦਾ ਸਸਕਾਰ

ਨਵਾਦਾ, 26 ਦਸੰਬਰ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਅਤਿਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਏ ਸੈਨਿਕ ਚੰਦਨ ਕੁਮਾਰ ਦਾ ਅੱਜ ਬਿਹਾਰ ਦੇ ਜ਼ਿਲ੍ਹਾ ਨਵਾਦਾ ਵਿਚਲੇ ਉਸ ਦੇ ਜੱਦੀ ਪਿੰਡ ਨਾਰੋਮੋਰਾਰ ’ਚ ਰਾਜਸੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ’ਚ ਉਸ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ। ਜੈਅੰਤੀ ਦੇਵੀ ਅਤੇ ਮੌਲੇਸ਼ਵਰ ਸਿੰਘ ਦੇ ਦੂਜੇ ਪੁੱਤਰ ਚੰਦਨ ਦਾ 18 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਪਰਿਵਾਰ ਵਿੱਚ ਕਮਾਉਣ ਵਾਲਾ ਇਹ ਇਕੋ ਇਕ ਮੈਂਬਰ ਸੀ। ਚੰਦਨ ਦੇ ਛੋਟੇ ਭਰਾ ਨੇ ਉਸ ਦੀ ਦੇਹ ਨੂੰ ਅਗਨ ਭੇਟ ਕੀਤਾ। ਨਵਾਦਾ ਦੇ ਲੋਕ ਸਭਾ ਮੈਂਬਰ ਅਤੇ ਗੋਵਿੰਦਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਮੁਹੰਮਦ ਕਾਮਰਾਨ ਨੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦਿੱਤੀ। -ਪੀਟੀਆਈ

The post ਬਿਹਾਰ: ਜੰਮੂ ਕਸ਼ਮੀਰ ਦੇ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ ਜਵਾਨ ਚੰਦਨ ਕੁਮਾਰ ਦਾ ਸਸਕਾਰ appeared first on punjabitribuneonline.com.


Source link

Check Also

Punjab News : ਪਿਤਾ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਪੁੱਤ ਨੂੰ ਮਿਲਿਆ ਖ਼ੁਦ ਦਾ ਹੀ Death Certificate , ਪਰਿਵਾਰ ਹੈਰਾਨ

Fatehgarh Sahib News : ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਅੰਬੇ ਮਾਜਰਾ ਤੋਂ ਸਰਕਾਰੀ ਰਿਕਾਰਡ ‘ਚ …