Home / World / ਬਿਨ੍ਹਾ ਵੰਡੇ ਵਾਪਸ ਮੁੜੇ ਪੋਸਟਲ ਬੈਲਟ ਪੇਪਰਾਂ ਸਬੰਧੀ ਹਦਾਇਤਾਂ ਜਾਰੀ

ਬਿਨ੍ਹਾ ਵੰਡੇ ਵਾਪਸ ਮੁੜੇ ਪੋਸਟਲ ਬੈਲਟ ਪੇਪਰਾਂ ਸਬੰਧੀ ਹਦਾਇਤਾਂ ਜਾਰੀ

ਬਿਨ੍ਹਾ ਵੰਡੇ ਵਾਪਸ ਮੁੜੇ ਪੋਸਟਲ ਬੈਲਟ ਪੇਪਰਾਂ ਸਬੰਧੀ ਹਦਾਇਤਾਂ ਜਾਰੀ

1ਚੰਡੀਗੜ: ਦਫਤਰ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਰਾਜ ਦੇ ਸਮੁੰਹ ਰਿਟਰਨਿੰਗ ਅਫਸਰਾਂ ਨੂੰ ਬਿਨ੍ਹਾ ਵੰਡੇ ਵਾਪਸ ਮੁੜੇ ਬੈਲਟ ਪੇਪਰਾਂ ਸਬੰਧੀ ਹਦਾਇਤਾਂ ਜਾਰੀ ਕੀਤੀਆ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਅ ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਵੀ. ਕੇ. ਸਿੰਘ ਨੇ ਦੱਸਿਆ ਕਿ ਨਿਯਮ 26 ਸੀ.ਈ ਨਿਯਮ ਦੇ 61 ਮੁਤਬਿਕ  ਡਾਕ ਰਾਹੀ ਭੇਜੇ ਗਏ ਬੈਲਟ ਪੇਪਰ ਜਾ ਉੁਸ ਨਾਲ ਸਬੰਧਤ ਹੋਰ ਦਸਤਾਵੇਜ ਅਣਡੀਲੀਵਰ ਰਿਟਰਨਿੰਗ ਅਫਸਰ ਨੂੰ ਅਣਡਿਲੀਵਰ ਪ੍ਰਾਪਤ ਹੁੰਦੇ ਹਨ ਤਾਂ ਮਤਦਾਤਾ ਦੀ ਬੇਨਤੀ ‘ਤੇ ਇਹ ਬੈਲਟ ਪੇਪਰ ਰਿਟਰਨਿੰਗ ਅਫਸਰ ਮੁੜ ਜਾਰੀ ਕਰ ਸਕਦਾ ਹੈ  ਜਾ ਮਤਦਾਤਾ ਨੂੰ ਨਿੱਜੀ ਤੋਰ ਤੇ ਦੇ ਸਕਦਾ ਹੈ।
ਉਨ੍ਹਾ ਕਿਹਾ ਕਿ ਜੇਕਰ ਰਿਟਰਨਿੰਗ ਅਫਸਰ ਨੂੰ ਬਿਨ੍ਹਾ ਵੰਡੇ ਵਾਪਸ ਮੁੜੇ ਬੈਲਟ ਪੇਪਰਾਂ ਨੂੰ ਮੁੜ ਜਾਰੀ ਕਰਨ ਸਬੰਧੀ ਕੋਈ ਬੇਨਤੀ ਨਹੀਂ ਮਿਲਦੀ ਤਾਂ ਰਿਟਰਨਿੰਗ ਅਫਸਰ ਇਨ੍ਹਾਂ ਅਣਵੰਡੇ ਬੈਲਟ ਪੇਪਰਾਂ ਨੁੰ ਨਿਯਮਾਂ ਅਨੁਸਾਰ ਇਕ ਅਲੱਗ ਲਿਫਾਫੇ ਜਿਸਦੇ ਉਪਰ ਲ਼ਿਖਿਆਂ ਹੋਵੇ “ ਅਣਵੰਡੇ ਪੋਸਟਲ ਬੈਲਟ ਪੇਪਰ“ ਵਿੱਚ ਅਣਵੰਡੇ ਪੋਸਟਲ ਬੈਲਟ ਪੇਪਰ ਅਤੇ ਉਸਦੇ ਨਾਲ ਕਾਗਜਾਤ ਨੂੰ ਬੰਦ ਕਰਕੇ ਲਿਫਾਫੇ ਨੂੰ ਸੀਲ ਕਰਨ ਉਪਰੰਤ ਜ਼ਿਲ੍ਹਾ ਚੋਣ ਅਫਸਰ ਦੀ ਨਿਗਰਾਨੀ ਅਧੀਨ  ਸਬ ਰੂਲ (2) ਆਫ ਰੂਲ 92 ਆਫ ਸੀ.ਈ. 61 ਅਨੁਸਾਰ ਰੱਖੇ ਜਾਣਗੇ। ਰਿਟਰਨਿੰਗ ਅਫਸਰ ਦਿਨ ਪ੍ਰਤੀ ਦਿਨ ਪ੍ਰਾਪਤ ਹੋਏ ਅਣਡੀਲੀਵਰ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਦਾ ਵੀ ਰਿਕਾਰਡ ਰੱਖਣਗੇ  ਅਤੇ ਗਿਣਤੀ ਵਾਲੇ ਦਿਨ ਅਣਡੀਲੀਵਰ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਸਬੰਧੀ ਉਮੀਦਵਾਰਾਂ ਨੁੰ ਜਾਣੂ ਕਰਵਾਏਗਾ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …