Home / World / ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਕੱਲ੍ਹ ਨੂੰ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਕੱਲ੍ਹ ਨੂੰ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਕੱਲ੍ਹ ਨੂੰ

2ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਭਲਕੇ 26 ਫਰਵਰੀ ਨੂੰ ਹੋਣ ਜਾ ਰਹੀਆਂ ਹਨ| ਇਨ੍ਹਾਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ| ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ, ਜਦੋਂ ਕਿ ਨਤੀਜਿਆਂ ਦਾ ਐਲਾਨ 1 ਮਾਰਚ ਨੂੰ ਕੀਤਾ ਜਾਵੇਗਾ|
ਇਨ੍ਹਾਂ ਚੋਣਾਂ ਲਈ ਕੁੱਲ 335 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ 184 ਆਜ਼ਾਦ ਉਮੀਦਵਾਰ ਹਨ| ਇਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਦਿੱਲੀ), ਪੰਥਕ ਸੇਵਾ ਦਲ, ਅਕਾਲ ਸਹਾਇ ਸਿੱਖ ਵੈਲਫੇਅਰ ਸੁਸਾਇਟੀ ਪਾਰਟੀਆਂ ਅਤੇ ਆਮ ਅਕਾਲੀ ਦਲ ਦੇ ਉਮੀਦਵਾਰ ਹਿੱਸਾ ਲੈ ਰਹੇ ਹਨ| ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 3.80 ਸਿੱਖ ਵੋਟਰ ਕਰਨਗੇ|
ਦਿੱਲੀ ਗੁਰਦੁਆਰਾ ਐਕਟ-1971 ਹੋਂਦ ‘ਚ ਆਉਣ ਉਪਰੰਤ ਹੁਣ ਤੱਕ ਦਿੱਲੀ ਕਮੇਟੀ ਦੀਆਂ 6 ਵਾਰ ਆਮ ਚੋਣਾਂ ਹੋ ਚੁੱਕੀਆਂ ਹਨ ਤੇ ਹੁਣ 7ਵੀਂ ਵਾਰ 26 ਫਰਵਰੀ, 2017 ਨੂੰ ਦਿੱਲੀ ਦੇ ਸਿੱਖ ਵੋਟਰ 46 ਹਲਕਿਆਂ ਦੇ ਨੁਮਾਇੰਦੇ ਚੁਣਨਗੇ |ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਵਿਭਾਗ ਵੱਲੋਂ ਹਰ 4 ਸਾਲ ਬਾਅਦ ਆਮ ਚੋਣਾਂ ਕਰਵਾਏ ਜਾਣ ਦਾ ਨਿਯਮ ਹੈ ਤੇ ਦਿੱਲੀ ਗੁਰਦੁਆਰਾ ਐਕਟ ਲਾਗੂ ਹੋਣ ਉਪਰੰਤ ਪਹਿਲੀਆਂ ਗੁਰਦੁਆਰਾ ਚੋਣਾਂ 30 ਮਾਰਚ 1975 ‘ਚ ਹੋਈਆਂ ਸਨ

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …