Home / Punjabi News / ਬਿਜਲੀ ਮੀਟਰਾਂ ਨੂੰ ਲੈ ਕੇ ਵਿਭਾਗ ਨੇ ਚੁੱਕਿਆ ਇਤਿਹਾਸਕ ਕਦਮ, ਜਾਰੀ ਹੋਏ ਨਵੇਂ ਹੁਕਮ; ਹੁਣ ਘਰ-ਘਰ ਜਾ ਕੇ…

ਬਿਜਲੀ ਮੀਟਰਾਂ ਨੂੰ ਲੈ ਕੇ ਵਿਭਾਗ ਨੇ ਚੁੱਕਿਆ ਇਤਿਹਾਸਕ ਕਦਮ, ਜਾਰੀ ਹੋਏ ਨਵੇਂ ਹੁਕਮ; ਹੁਣ ਘਰ-ਘਰ ਜਾ ਕੇ…

Chandigarh News: ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ.ਪੀ.ਡੀ.ਐੱਲ.) ਨੇ ਨਵੇਂ ਸਾਲ ਦੀ ਸ਼ੁਰੂਆਤ ਨਾਲ ਇੱਕ ਵੱਡਾ ਕਦਮ ਚੁੱਕਿਆ ਹੈ। ਦੱਸ ਦੇਈਏ ਕਿ ਬਿਜਲੀ ਵੰਡ ਦੇ ਖੇਤਰ ’ਚ ਮਹਿਲਾ ਸ਼ਕਤੀਕਰਨ ਦੀ ਦਿਸ਼ਾ ਵੱਲ ਇਕ ਇਤਿਹਾਸਕ ਕਦਮ ਚੁੱਕਦਿਆਂ ਫੀਲਡ ਕਾਰਜਾਂ ਲਈ ਮਹਿਲਾਵਾਂ ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਨਿਵੇਕਲੀ ਪਹਿਲਕਦਮੀ ਤਹਿਤ ਹੁਣ ਮਹਿਲਾ ਕਰਮਚਾਰੀ ਸ਼ਹਿਰ ਦੇ ਘਰ-ਘਰ ਜਾ ਕੇ ਬਿਜਲੀ ਦੇ ਮੀਟਰ ਪੜ੍ਹਨਗੀਆਂ ਤੇ ਬਿੱਲ ਵੰਡਣਗੀਆਂ। ਇਸ ਦੇ ਪਹਿਲੇ ਪੜਾਅ ’ਚ 35 ਮਹਿਲਾਵਾਂ ਨੇ ਫੀਲਡ ’ਚ ਕੰਮ ਸੰਭਾਲ ਲਿਆ ਹੈ, ਜਦਕਿ ਵਿਭਾਗ ਵੱਲੋਂ ਕੁੱਲ 60 ਮਹਿਲਾਵਾਂ ਦੀ ਨਿਯੁਕਤੀ ਦਾ ਟੀਚਾ ਮਿੱਥਿਆ ਗਿਆ ਹੈ। ਇਸ ਦਾ ਮੁੱਖ ਮਕਸਦ ਫਰੰਟਲਾਈਨ ਭੂਮਿਕਾਵਾਂ ’ਚ ਮਹਿਲਾਵਾਂ ਦੀ ਭਾਗੀਦਾਰੀ 50 ਫੀਸਦੀ ਤੱਕ ਪਹੁੰਚਾਉਣਾ ਹੈ, ਜੋ ਕਿ ਹੁਣ ਤੱਕ ਮਰਦਾਂ ਦੇ ਦਬਦਬੇ ਵਾਲਾ ਖੇਤਰ ਮੰਨਿਆ ਜਾਂਦਾ ਸੀ।
 
ਮਹਿਲਾਵਾਂ ਦੀ ਸੁਰੱਖਿਆ ਲਈ ਸੁਪਰਵਾਈਜ਼ਰ ਰਹਿਣਗੇ ਤਾਇਨਾਤ

ਜਾਣਕਾਰੀ ਲਈ ਦੱਸ ਦੇਈਏ ਕਿ ਫੀਲਡ ’ਚ ਤਾਇਨਾਤ ਮਹਿਲਾਵਾਂ ਕਰਮਚਾਰੀ ਆਧੁਨਿਕ ਹੈਂਡਹੈਲਡ ਡਿਵਾਈਸਾਂ ਦੀ ਮਦਦ ਨਾਲ ਮੀਟਰ ਰੀਡਿੰਗ ਲੈਣਗੀਆਂ ਤੇ ਬਿਜਲੀ ਦੀ ਖਪਤ ਦੇ ਅੰਕੜਿਆਂ ਨੂੰ ਪੂਰੀ ਸ਼ੁੱਧਤਾ ਨਾਲ ਰਿਕਾਰਡ ਕਰਨਗੀਆਂ। ਇਸ ਦੇ ਨਾਲ ਹੀ ਉਹ ਸਮੇਂ ਸਿਰ ਬਿੱਲਾਂ ਦੀ ਵੰਡ ਯਕੀਨੀ ਬਣਾਉਣਗੀਆਂ ਤੇ ਖਪਤਕਾਰਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਦਿਆਂ ਗੰਭੀਰ ਮਾਮਲਿਆਂ ਨੂੰ ਸੁਪਰਵਾਈਜ਼ਰੀ ਟੀਮਾਂ ਤੱਕ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਉਣਗੀਆਂ। 

ਸੀ.ਪੀ.ਡੀ.ਐਲ. ਵੱਲੋਂ ਇਨ੍ਹਾਂ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਲਈ ਸਖ਼ਤ ਪ੍ਰੋਟੋਕੋਲ ਵੀ ਲਾਗੂ ਕੀਤੇ ਗਏ ਹਨ। ਇਸ ਪ੍ਰਣਾਲੀ ’ਚ ਜ਼ਰੂਰੀ ਮੋਬਾਈਲ ਚੈੱਕ-ਇਨ ਤੇ ਐਮਰਜੈਂਸੀ ਐਸਕੇਲੇਸ਼ਨ ਸਿਸਟਮ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੋਣਵੇਂ ਸਥਾਨਾਂ ’ਤੇ ਮਹਿਲਾਵਾਂ ਦੀ ਸਹਾਇਤਾ ਲਈ ਸੁਪਰਵਾਈਜ਼ਰ ਵੀ ਮੌਜੂਦ ਰਹਿਣਗੇ ਤਾਂ ਜੋ ਉਹ ਇਕ ਸੁਰੱਖਿਅਤ ਅਤੇ ਪੇਸ਼ੇਵਰ ਮਾਹੌਲ ’ਚ ਆਪਣੀ ਡਿਊਟੀ ਨਿਭਾ ਸਕਣ। ਇਹ ਯੋਜਨਾ ਸ਼ਹਿਰ ਦੇ ਹੋਰਨਾਂ ਖੇਤਰਾਂ ’ਚ ਵੀ ਪੜਾਅਵਾਰ ਤਰੀਕੇ ਨਾਲ ਲਾਗੂ ਕੀਤੀ ਜਾਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …