Home / Punjabi News / ਬਿਜਲੀ ਬਚਾਉਣ ਲਈ ਪਾਕਿਸਤਾਨ ’ਚ ਜਲਦੀ ਬੰਦ ਹੋਣਗੇ ਬਾਜ਼ਾਰ

ਬਿਜਲੀ ਬਚਾਉਣ ਲਈ ਪਾਕਿਸਤਾਨ ’ਚ ਜਲਦੀ ਬੰਦ ਹੋਣਗੇ ਬਾਜ਼ਾਰ

ਇਸਲਾਮਾਬਾਦ, 3 ਜਨਵਰੀ

ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਅੱਜ ਬਿਜਲੀ ਬਚਾਉਣ ਦੀ ਯੋਜਨਾ ਤਹਿਤ ਬਾਜ਼ਾਰ ਤੇ ਮੈਰਿਜ ਪੈਲੇਸ ਜਲਦੀ ਬੰਦ ਕੀਤੇ ਜਾਣ ਸਮੇਤ ਕਈ ਐਲਾਨ ਕੀਤੇ ਹਨ। ਸਰਕਾਰ ਅਰਥਚਾਰੇ ‘ਚ ਨਵੀਂ ਰੂਹ ਫੂਕਣ ਦੀ ਕੋਸ਼ਿਸ਼ ਕਰ ਰਹੀ ਹੈ।

ਕੈਬਨਿਟ ਮੀਟਿੰਗ ਤੋਂ ਬਾਅਦ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦੱਸਿਆ ਕਿ ਬਾਜ਼ਾਰ ਰਾਤ 8.30 ਵਜੇ ਜਦਕਿ ਮੈਰਿਜ ਪੈਲੇਸ ਰਾਤ 10 ਵਜੇ ਬੰਦ ਕੀਤੇ ਜਾਣਗੇ ਤੇ ਇਸ ਨਾਲ ਸਾਲਾਨਾ 60 ਅਰਬ ਰੁਪਏ ਦੀ ਬਚਤ ਹੋਵੇਗੀ। ਕੈਬਨਿਟ ਮੀਟਿੰਗ ਦੌਰਾਨ ਬਿਜਲੀ ਬਚਾਉਣ ਲਈ ਕੌਮੀ ਊਰਜਾ ਸੁਰੱਖਿਆ ਯੋਜਨਾ ਤੇ ਦਰਾਮਦ ਕੀਤੇ ਜਾਣ ਵਾਲੇ ਤੇਲ ‘ਤੇ ਨਿਰਭਰਤਾ ਘਟਾਉਣ ਦੇ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਹੋਰ ਉਪਾਵਾਂ ਦਾ ਐਲਾਨ ਕਰਦਿਆਂ ਕਿਹਾ ਕਿ ਪਹਿਲੀ ਫਰਵਰੀ ਤੋਂ ਰਵਾਇਤੀ ਬੱਲਬਾਂ ਤੇ ਬਿਜਲੀ ਦੀ ਜ਼ਿਆਦਾ ਖਪਤ ਕਰਨ ਵਾਲੇ ਪੱਖਿਆਂ ਦਾ ਉਤਪਾਦਨ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ 22 ਅਰਬ ਰੁਪਏ ਬਚਾਉਣ ‘ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸਾਰੇ ਸਰਕਾਰੀ ਭਵਨਾਂ ਤੇ ਦਫਤਰਾਂ ‘ਚ ਵੀ ਬਿਜਲੀ ਵੀ ਵਰਤੋਂ ਘਟਾਈ ਜਾਵੇਗੀ ਅਤੇ ਘਰੋਂ ਕੰਮ ਕਰਨ ਦੀ ਨੀਤੀ ਵੀ 10 ਦਿਨ ਅੰਦਰ ਤਿਆਰ ਕੀਤੀ ਜਾਵੇਗੀ। -ਪੀਟੀਆਈ


Source link

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …