Home / Punjabi News / ਬਾਰਸ਼ ਕਰਕੇ ਨਹਿਰ ‘ਚ ਪਿਆ 20-25 ਫੁੱਟ ਦਾ ਪਾੜ, ਕਿਸਾਨਾਂ ਦੀ ਜ਼ਮੀਨ ਰੁੜ੍ਹੀ

ਬਾਰਸ਼ ਕਰਕੇ ਨਹਿਰ ‘ਚ ਪਿਆ 20-25 ਫੁੱਟ ਦਾ ਪਾੜ, ਕਿਸਾਨਾਂ ਦੀ ਜ਼ਮੀਨ ਰੁੜ੍ਹੀ

ਬਾਰਸ਼ ਕਰਕੇ ਨਹਿਰ ‘ਚ ਪਿਆ 20-25 ਫੁੱਟ ਦਾ ਪਾੜ, ਕਿਸਾਨਾਂ ਦੀ ਜ਼ਮੀਨ ਰੁੜ੍ਹੀ

ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਪਿੰਡ ਭਗਵਾਨਪੁਰਾ ਵਿੱਚ ਬਾਰਸ਼ ਦੇ ਪਾਣੀ ਨਾਲ ਨਹਿਰ ਵਿੱਚ ਪਾੜ ਪੈ ਗਿਆ। ਇਸ ਕਰਕੇ ਕਿਸਾਨਾਂ ਦੀ ਜ਼ਮੀਨ ਦਾ ਖ਼ਾਸਾ ਨੁਕਸਾਨ ਹੋਇਆ ਹੈ।

ਤਰਨ ਤਾਰਨ: ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਪਿੰਡ ਭਗਵਾਨਪੁਰਾ ਵਿੱਚ ਬਾਰਸ਼ ਦੇ ਪਾਣੀ ਨਾਲ ਨਹਿਰ ਵਿੱਚ ਪਾੜ ਪੈ ਗਿਆ। ਇਸ ਕਰਕੇ ਕਿਸਾਨਾਂ ਦੀ ਜ਼ਮੀਨ ਦਾ ਖ਼ਾਸਾ ਨੁਕਸਾਨ ਹੋਇਆ ਹੈ।

ਪੀੜਤ ਕਿਸਾਨ ਅਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਛੇ ਕਰਮ ਦਾ ਬਰਸਾਤੀ ਨਾਲਾ ਸੀ, ਜਿਸ ਨੂੰ ਕਿਸਾਨਾਂ ਨੇ ਮਿੱਟੀ ਪਾ ਕੇ ਬੰਦ ਕਰ ਦਿੱਤਾ। ਜਦ ਵੀ ਬਾਰਸ਼ ਹੁੰਦੀ ਹੈ ਤਾਂ ਪੂਰੇ ਪਿੰਡ ਵਿੱਚ ਖੜ੍ਹਾ ਬਾਰਸ਼ ਦਾ ਪਾਣੀ ਉਨ੍ਹਾਂ ਦੀ ਜ਼ਮੀਨ ਥਾਣੀਂ ਹੁੰਦਾ ਹੋਇਆ ਇਸ ਨਹਿਰ ਵਿੱਚ ਪੈਂਦਾ ਹੈ।

ਕਿਸਾਨ ਨੇ ਦੱਸਿਆ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਉਨ੍ਹਾਂ ਦੀ ਜ਼ਮੀਨ ਨਹਿਰ ਵਿੱਚ ਰੁੜ੍ਹ ਗਈ ਸੀ। ਤਦ ਉਨ੍ਹਾਂ ਆਪਣੇ ਕੋਲੋਂ ਹੀ ਦੁਬਾਰਾ ਆਪਣੀ ਜ਼ਮੀਨ ਵਿੱਚ ਮਿੱਟੀ ਪਾਈ ਸੀ ਤੇ ਨਹਿਰ ਵਿੱਚ ਪੁਰੇ ਨੱਪੇ ਸੀ। ਹੁਣ ਇਸ ਵਾਰ ਵੀ ਉਨ੍ਹਾਂ ਨਾਲ ਉਹੀ ਕੁਝ ਹੋਇਆ ਹੈ।

ਪੀੜਤ ਕਿਸਾਨ ਅਜੀਤ ਸਿੰਘ ਨੇ ਦੱਸਿਆ ਕਿ ਪਿਛਲੀ ਵਾਰ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਿਆ ਸੀ। ਹੁਣ ਪੀੜਤ ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …