Home / Punjabi News / ਬਰਨਾਲਾ ਦੀ ਫੈਕਟਰੀ ‘ਚ ਅੱਗ ਦਾ ਕਹਿਰ, ਹੁਣ ਤੱਕ 3 ਮੌਤਾਂ

ਬਰਨਾਲਾ ਦੀ ਫੈਕਟਰੀ ‘ਚ ਅੱਗ ਦਾ ਕਹਿਰ, ਹੁਣ ਤੱਕ 3 ਮੌਤਾਂ

ਬਰਨਾਲਾ ਦੀ ਫੈਕਟਰੀ ‘ਚ ਅੱਗ ਦਾ ਕਹਿਰ, ਹੁਣ ਤੱਕ 3 ਮੌਤਾਂ

ਬਰਨਾਲਾ-ਮੋਗਾ ਰੋੜ ਨਾਲ ਲੱਗਦੇ ਪਿੰਡ ਉਗੋਕੇ ‘ਚ ਅੱਜ ਭਿਆਨਕ ਅੱਗ ਲੱਗ ਗਈ ਸੀ, ਜਿਸ ‘ਚ ਹੁਣ ਤਕ 3 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਨੇ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਮੁਆਵਜ਼ਾ ਮਿਲੇ ਇਸ ਲਈ ਸੂਬਾ ਸਰਕਾਰ ਨੂੰ ਲਿਖਿਆ ਜਾਵੇਗਾ।

ਬਰਨਾਲਾ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਅੱਗ ‘ਚ ਸਾਧੂ ਸਿੰਘ (32 ਸਾਲ), ਸਿਕੰਦਰ ਸਿੰਘ (23 ਸਾਲ) ਤੇ ਜਗਜੀਤ ਸਿੰਘ (25 ਸਾਲ) ਦੀ ਮੌਤ ਹੋਈ ਹੈ। ਜਗਜੀਤ ਦਾ ਅਜੇ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲਿਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕਰ ਰਹੀ ਹੈ ਤੇ ਇਸ ਲਈ ਰਾਹਤ ਕਾਰਜ ਅਜੇ ਵੀ ਜਾਰੀ ਹਨ।

ਪਿੰਡ ਉਗੋਕੇ ਦੀ ਇੱਕ ਫੋਮ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਮੁਸ਼ੱਕਤ ਕੀਤੀ। ਸੂਚਨਾ ਮਿਲਣ ਤਕ ਕੁਝ ਲੋਕਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਸੀ।

ਅੱਗ ਲੱਗਣ ਕਾਰਨ ਸਿਲੰਡਰ ਫਟ ਰਹੇ ਸੀ ਜਿਸ ਕਾਰਨ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੂੰ ਅੱਗ ਦੇ ਬੇਕਾਬੂ ਹੋ ਕੇ ਹੋਰ ਫੈਲਣ ਦਾ ਡਰ ਸਤਾ ਰਿਹਾ ਹੈ। ਪਿੰਡ ‘ਚ ਅੱਠ ਮਹੀਨੇ ਪਹਿਲਾਂ ਬਾਂਸਲ ਫੋਮ ਫੈਕਟਰੀ ਵਿੱਚ ਅੱਗ ਲੱਗੀ ਸੀ। ਇਸ ‘ਚ ਮੰਗਲਵਾਰ ਨੂੰ ਹਰ ਰੋਜ਼ ਦੀ ਤਰ੍ਹਾਂ ਕੰਮ ਹੋ ਰਿਹਾ ਸੀ ਜਿਸ ‘ਚ ਸਾਢੇ ਨੌਂ ਵਜੇ ਅੱਗ ਲੱਗ ਗਈ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …