Home / Punjabi News / ਬਰਨਾਲਾ: ਆਈਲੈੱਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ’ਤੇ ਛਾਪੇ, 11 ਸੈਂਟਰ ਸੀਲ

ਬਰਨਾਲਾ: ਆਈਲੈੱਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ’ਤੇ ਛਾਪੇ, 11 ਸੈਂਟਰ ਸੀਲ

ਖਵੀਰ ਸਿੰਘ ਚੀਮਾ
ਟੱਲੇਵਾਲ(ਬਰਨਾਲਾ), 14 ਜੁਲਾਈ
ਬਰਨਾਲਾ ਸ਼ਹਿਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਈਲੈੱਟਸ ਸੈਂਟਰ, ਕੋਚਿੰਗ ਸੈਂਟਰ ਅਤੇ ਇਮੀਗ੍ਰੇਸ਼ਨ ਸੈਂਟਰਾਂ ਉਪਰ ਛਾਪੇਮਾਰੀ ਕੀਤੀ ਗਈ। ਸ਼ਹਿਰ ਦੇ ਆਈਲੈੱਟਸ ਮਾਰਕੀਟ ਦੇ ਨਾਮ ਨਾਲ ਮਸ਼ਹੂਰ 16 ਏਕੜ ਵਿੱਚ ਏਡੀਸੀ ਸੁਖਪਾਲ ਸਿੰਘ ਵਲੋਂ ਛਾਪੇਮਾਰੀ ਦੌਰਾਨ 40 ਤੋਂ 50 ਸੈਂਟਰਾਂ ਵਿੱਚ ਲੋੜੀਂਦੇ ਦਸਤਾਵੇਜ਼ ਚੈੱਕ ਕੀਤੇ ਗਏ। 11 ਸੈਂਟਰ ਮਾਲਕਾਂ ਕੋਲ ਲੋਂੜੀਂਦੇ ਕਾਗਜ਼ ਨਾ ਹੋਣ ’ਤੇ ਸੈਂਟਰਾਂ ਨੂੰ ਸੀਲ ਕਰਕੇ ਨੋਟਿਸ ਚਿਪਕਾ ਦਿੱਤੇ ਗਏ। ਸੈਂਟਰ ਮਾਲਕਾਂ ਨੂੰ ਸਮਾਂਬੱਧ ਮੌਕਾ ਦਿੱਤਾ ਗਿਆ ਹੈ, ਜਿਸ ਤਹਿਤ ਉਹ ਆਪਣੇ ਲੋੜੀਂਦੇ ਡਾਕੂਮੈਂਟ ਦਿਖਾ ਸਕਦੇ ਹਨ, ਜੇਦੇ ਡਾਕੂਮੈਂਟ ਸਹੀ ਪਾਏ ਜਾਂਦੇ ਹਨ ਤਾਂ ਸੈਂਟਰਾਂ ਦੀ ਸੀਲ ਖੋਲ੍ਹ ਦਿੱਤੀ ਜਾਵੇਗੀ।

The post ਬਰਨਾਲਾ: ਆਈਲੈੱਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ’ਤੇ ਛਾਪੇ, 11 ਸੈਂਟਰ ਸੀਲ appeared first on punjabitribuneonline.com.


Source link

Check Also

ਅੱਜ ਵਿਸ਼ਾਲ ਸ਼ਿਵ ਭਗਤੀ ਸਮਾਗਮ ‘ਚ ਆਉਣਗੇ CM ਮਾਨ ਅਤੇ ਕੇਜਰੀਵਾਲ, ਹੰਸਰਾਜ ਰਘੂਵੰਸ਼ੀ ਕਰਨਗੇ ਸ਼ਿਵ ਮਹਿਮਾ ਦਾ ਗੁਣਗਾਨ; ਟ੍ਰੈਫਿਕ ਐਡਵਾਇਜ਼ਰੀ ਹੋਈ ਜਾਰੀ

Punjab News: ਪੰਜਾਬ ਸਰਕਾਰ ਅੱਜ ਰਣਜੀਤ ਐਵੇਨਿਊ ਦੇ ਪਾਈਟੈਕਸ ਗਰਾਊਂਡ ਵਿਖੇ “ਇੱਕ ਸ਼ਾਮ ਭਗਵਾਨ ਸ਼ਿਵ …