Home / Punjabi News / ਬਟਾਲਾ: ਬਿਰਧ ਆਸ਼ਰਮ ਵਿੱਚ ਅੱਗ ਲੱਗਣ ਕਾਰਨ ਪਤੀ ਦੀ ਮੌਤ, ਪਤਨੀ ਦੀ ਹਾਲਤ ਗੰਭੀਰ

ਬਟਾਲਾ: ਬਿਰਧ ਆਸ਼ਰਮ ਵਿੱਚ ਅੱਗ ਲੱਗਣ ਕਾਰਨ ਪਤੀ ਦੀ ਮੌਤ, ਪਤਨੀ ਦੀ ਹਾਲਤ ਗੰਭੀਰ

ਹਰਜੀਤ ਸਿੰਘ ਪਰਮਾਰ

ਬਟਾਲਾ, 26 ਜਨਵਰੀ

ਇਥੇ ਅੱਜ ਤੜਕੇ ਬਿਰਧ ਆਸ਼ਰਮ ਵਿੱਚ ਅੱਗ ਲੱਗਣ ਕਾਰਨ ਅੰਦਰ ਰਹਿ ਰਹੇ ਬਜ਼ੁਰਗ ਦੀ ਮੌਤ ਹੋ ਗਈ ਜਦ ਕਿ ਉਸ ਦੀ ਪਤਨੀ ਵੀ ਬੁਰੀ ਤਰ੍ਹਾਂ ਝੁਲਸ ਗਈ। ਮ੍ਰਿਤਕ ਦੀ ਪਛਾਣ ਸਵਰਨ ਸਿੰਘ (75) ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਸਰੋਜ ਬਾਲਾ ਦਾ ਸਰੀਰ 50 ਫੀਸਦੀ ਸੜ ਚੁੱਕਿਆ ਹੈ। ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ‘ਚੋਂ ਨਿਕਲੀ ਚਿੰਗਿਆੜੀ ਨੂੰ ਦੱਸਿਆ ਜਾ ਰਿਹਾ ਹੈ। ਬਿਰਧ ਆਸ਼ਰਮ ਦਾ ਪ੍ਰਬੰਧ ਦੈਨਿਕ ਪ੍ਰਾਰਥਨਾ ਸਭਾ ਚਲਾ ਰਹੀ ਹੈ। ਮ੍ਰਿਤਕ ਅਪਾਹਜ ਸੀ ਤੇ ਉਸ ਦੀ ਪਤਨੀ ਵੀ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੈ। ਸਥਾਨਕ ਲੋਕਾਂ ਨੇ ਪਾਣੀ ਨਾਲ ਅੱਗ ਬੁਝਾਉਣ ਤੇ ਝੁਲਸੇ ਪਤੀ-ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਸਵਰਨ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਣਕਾਰੀ ਦਿੰਦਿਆਂ ਆਸ਼ਰਮ ਦੇ ਪ੍ਰਬੰਧਕ ਕੁਲਦੀਪ ਰਾਜ ਨੇ ਦੱਸਿਆ ਕਿ ਅੱਜ ਤੜਕੇ ਉਨ੍ਹਾਂ ਨੂੰ ਫੋਨ ‘ਤੇ ਆਸ਼ਰਮ ‘ਚ ਅੱਗ ਲੱਗਣ ਦੀ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬੁਰੀ ਤਰ੍ਹਾਂ ਝੁਲਸੇ ਜੋੜੇ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਇਲਾਜ ਦੌਰਾਨ ਸਵਰਨ ਸਿੰਘ ਦੀ ਮੌਤ ਹੋ ਗਈ ਤੇ 50 ਫੀਸਦੀ ਤੱਕ ਝੁਲਸੀ ਉਸ ਦੀ ਪਤਨੀ ਸਰੋਜ ਬਾਲਾ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਜੋੜਾ ਪਿਛਲੇ ਕਰੀਬ ਡੇਢ ਦਹਾਕੇ ਤੋਂ ਆਸ਼ਰਮ ਵਿੱਚ ਰਹਿ ਰਿਹਾ ਸੀ ਅਤੇ ਉਨ੍ਹਾਂ ਦਾ ਹੋਰ ਕੋਈ ਪਰਿਵਾਰਕ ਮੈਂਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਆਸ਼ਰਮ ਵਿੱਚ ਹੋਰ ਵੀ 15-16 ਬਜ਼ੁਰਗ ਰਹਿ ਰਹੇ ਹਨ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Source link

Check Also

ਕਾਂਗਰਸ ‘ਚ ਸ਼ਾਮਲ ਹੋਣ ਬਾਰੇ ਚਰਚਾ ਹੋਈ ਤੇਜ਼…

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ …