Home / Punjabi News / ਫੇਸਬੁੱਕ ਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ, ਕੁੱਲ ਆਲਮ ਦੇ ਯੂਜ਼ਰਜ਼ ਪ੍ਰੇਸ਼ਾਨ

ਫੇਸਬੁੱਕ ਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ, ਕੁੱਲ ਆਲਮ ਦੇ ਯੂਜ਼ਰਜ਼ ਪ੍ਰੇਸ਼ਾਨ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 25 ਮਾਰਚ

Social media outage: Facebook, Instagram go down ਮੈਟਾ ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮਾਂ ਫੇਸਬੁੱਕ ਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ ਹੋਣ ਕਰਕੇ ਸੋਸ਼ਲ ਮੀਡੀਆ ਯੂਜ਼ਰਜ਼ ਨੂੰ ਲੌਗਇਨ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਸੁਤੰਤਰ outage ਟਰੈਕਿੰਗ ਵੈੱਬਸਾਈਟ Downdetector ਮੁਤਾਬਕ ਦੋਵਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਦੇ ਯੂਜ਼ਰਜ਼ ਨੇ ਸਵੇਰੇ 9 ਵਜੇ (ਈਸਟਰਨ ਸਮੇਂ ਮੁਤਾਬਕ) ਤਕਨੀਕੀ ਨੁਕਸ ਦੀ ਸ਼ਿਕਾਇਤ ਕੀਤੀ। ਯੂਜ਼ਰਜ਼, ਖਾਸ ਕਰਕੇ ਅਮਰੀਕਾ ਵਿਚ, ਨੇ ਸ਼ਿਕਾਇਤ ਕੀਤੀ ਕਿ ਉਹ ਇਨ੍ਹਾਂ ਦੋਵਾਂ ਪਲੈਟਫਾਰਮਾਂ ’ਤੇ ਆਪਣੇ ਸਟੋਰੀਜ਼ ਤੇ ਤਸਵੀਰਾਂ ਨਹੀਂ ਦੇਖ ਪਾ ਰਹੇ ਹਨ।

ਸਰਵਰ ਡਾਊਨ ਹੋਣ ਦੇ ਕਾਰਨਾਂ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ ਤੇ ਇਹ ਦੋਵੇਂ ਸੋਸ਼ਲ ਮੀਡੀਆ ਪਲੈਟਫਾਰਮ ਕਦੋਂ ਤੱਕ ਮੁੜ ਚਾਲੂ ਹੋਣਗੇ, ਇਸ ਬਾਰੇ ਵੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਉਂਝ ਸੋਸ਼ਲ ਮੀਡੀਆ ਪਲੈਟਫਾਰਮਾਂ ’ਚ ਪਏ ਨੁਕਸ ਕਰਕੇ ਪੂਰੇ ਅਮਰੀਕਾ ਵਿਚ ਯੂਜ਼ਰਜ਼ ਅਸਰਅੰਦਾਜ਼ ਹੋਏ। ਉਧਰ ਮੈਟਾ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।


Source link

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …