Home / Punjabi News / ਫਿਰੌਤੀ, ਲੁੱਟ, ਚੋਰੀ ਤੇ ਧੋਖਾਧੜੀ ਦੇ ਦੋਸ਼ ’ਚ 16 ਭਾਰਤੀ ਗ੍ਰਿਫ਼ਤਾਰ → Ontario Punjabi News

ਫਿਰੌਤੀ, ਲੁੱਟ, ਚੋਰੀ ਤੇ ਧੋਖਾਧੜੀ ਦੇ ਦੋਸ਼ ’ਚ 16 ਭਾਰਤੀ ਗ੍ਰਿਫ਼ਤਾਰ → Ontario Punjabi News




ਪੀਲ ਪੁਲੀਸ ਨੇ ਪ੍ਰੋਜੈਕਟ ਆਊਟਸੋਰਸ ਅਧੀਨ ਲੰਮੀ ਜਾਂਚ ਪੜਤਾਲ ਤੋਂ ਬਾਅਦ ਫਿਰੌਤੀਆਂ, ਲੁੱਟਮਾਰ, ਚੋਰੀਆਂ ਤੇ ਧੋਖਾਧੜੀ ਕਰਨ ਵਾਲੇ ਦੋ ਗਰੋਹਾਂ ਦੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ 16 ਭਾਰਤੀ ਮੂਲ ਦੇ ਅਤੇ ਇੱਕ ਔਰਤ ਸ਼ਾਮਲ ਹੈ। ਇਨ੍ਹਾਂ ਤੋਂ ਕਰੀਬ 27 ਕਰੋੜ ਰੁਪਏ (42 ਲੱਖ ਡਾਲਰ) ਦਾ ਸਮਾਨ ਬਰਾਮਦ ਕੀਤਾ ਗਿਆ, ਜੋ ਇਨ੍ਹਾਂ ਨੇ ਵੱਖ ਵੱਖ ਅਪਰਾਧ ਕਰ ਕੇ ਇਕੱਠਾ ਕੀਤਾ ਸੀ।ਪੀਲ ਅਤੇ ਛੇ ਹੋਰਨਾਂ ਖੇਤਰਾਂ ਵਿੱਚ ਦਰਜ 97 ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਕਰਕੇ ਦੋਸ਼ ਪੱਤਰ ਤਿਆਰ ਕੀਤਾ ਗਿਆ ਹੈ। ਕਾਬੂ ਕੀਤੇ ਗਏ ਡੇਢ ਦਰਜਨ ਮੁਲਜ਼ਮਾਂ ਵਿਚੋਂ ਅੱਧੇ ਕੁ ਪਹਿਲਾਂ ਹੀ ਹੋਰਨਾਂ ਅਪਰਾਧਿਕ ਮਾਮਲਿਆਂ ਵਿਚ ਜ਼ਮਾਨਤ ’ਤੇ ਸਨ।  ਕਾਬੂ ਕੀਤੇ ਭਾਰਤੀ ਮੂਲ ਦੇ ਮੁਲਜ਼ਮਾਂ ਦੀ ਪਛਾਣ ਗਰੋਹ ਦੇ ਮੁਖੀ ਇੰਦਰਜੀਤ ਧਾਮੀ (38), ਪ੍ਰੀਤੋਸ਼ ਚੋਪੜਾ (32), ਗੁਰਬਿੰਦਰ ਸਿੰਘ (28), ਕੁਲਵਿੰਦਰ ਪੁਰੀ (25), ਪਰਮਿੰਦਰ ਪੁਰੀ (31), ਇੰਦਰਜੀਤ ਬੱਲ (29), ਵਰੁਣ ਔਲ (31), ਕੇਤਨ ਚੋਪੜਾ (30), ਪਵਨਦੀਪ ਸਿੰਘ (25), ਦਿਪਾਂਸ਼ੂ ਗਰਗ (24), ਰਾਹੁਲ ਵਰਮਾ (27), ਕਰਨ ਬੋਪਾਰਾਏ (26), ਮਨਕੀਰਤ ਬੋਪਾਰਾਏ (22), ਸਿਮਰ ਬੋਪਾਰਾਏ (21), ਜੋਵਨ ਸਿੰਘ (23) ਤੇ ਅਭਿਨਵ ਭਾਰਦਵਾਜ (25) ਵਜੋਂ ਦੱਸੀ ਗਈ ਹੈ। ਇਹ ਸਾਰੇ ਬਰੈਂਪਟਨ ਵਾਸੀ ਹਨ।






Previous articleਟਰੰਪ ਨੇ G-7 ਸੰਮੇਲਨ ਨੂੰ ਵਿਚਕਾਰ ਛੱਡਿਆ
Next articleਅਮਰੀਕਾ ‘ਚ ਧੋਖਾਧੜੀ ਤੇ ਚੋਰੀ ਦੇ ਦੋਸ਼ ਹੇਠ ਗੁਜਰਾਤੀ ਮੂਲ ਦੇ ਦੋ ਜਣੇ ਗ੍ਰਿਫ਼ਤਾਰ



Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …