Home / World / ਫਗਵਾੜਾ ‘ਚ ਹਾਲਾਤ ਵਿਗੜਣ ਮਗਰੋਂ 4 ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ

ਫਗਵਾੜਾ ‘ਚ ਹਾਲਾਤ ਵਿਗੜਣ ਮਗਰੋਂ 4 ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ

ਫਗਵਾੜਾ ‘ਚ ਹਾਲਾਤ ਵਿਗੜਣ ਮਗਰੋਂ 4 ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ

ਚੰਡੀਗੜ੍ਹ/ਫਗਵਾੜਾ – ਫਗਵਾੜਾ ਵਿਚ ਬੀਤੀ ਰਾਤ 2 ਭਾਈਚਾਰਿਆਂ ਦਰਮਿਆਨ ਹੋਈ ਝੜਪ ਤੋਂ ਬਾਅਦ ਅੱਜ ਸਥਿਤੀ ਤਣਾਅਪੂਰਨ ਬਣੀ ਰਹੀ| ਇਸ ਦੌਰਾਨ ਫਗਵਾੜਾ ਵਿਚ ਅੱਜ ਕਰਫਿਊ ਲੱਗਿਆ ਰਿਹਾ ਤੇ ਪੁਲਿਸ ਵਲੋਂ ਫਲੈਗ ਮਾਰਚ ਵੀ ਕੀਤਾ ਗਿਆ| ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ 24 ਘੰਟਿਆਂ ਲਈ 4 ਜਿਲ੍ਹਿਆਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਵਿਚ ਮੋਬਾਈਲ ਇੰਟਰਨੈੱਟ ਅਤੇ ਐਸ.ਐਮ.ਐਸ ਸੇਵਾਵਾਂ ਉਤੇ ਰੋਕ ਲਾ ਦਿੱਤੀ ਹੈ|
ਮੁਢਲੀਆਂ ਰਿਪੋਰਟਾਂ ਅਨੁਸਾਰ ਫਗਵਾੜਾ ਚੌਕ ਉਤੇ ਬੀਤੀ ਰਾਤ ਇਕ ਬੋਰਡ ਲਾਏ ਜਾਣ ਮਗਰੋਂ ਜਨਰਲ ਤੇ ਦਲਿਤ ਭਾਈਚਾਰੇ ਦਰਮਿਆਨ ਝੜਪ ਹੋ ਗਈ ਸੀ| ਇਸ ਦੌਰਾਨ ਪੱਥਰਬਾਜ਼ੀ ਵੀ ਹੋਈ, ਜਿਸ ਵਿਚ ਕਈ ਨੌਜਵਾਨ ਜ਼ਖਮੀ ਵੀ ਹੋ ਗਏ| ਇੱਥੇ ਅੱਜ ਦਿਨ ਭਰ ਦੁਕਾਨਾਂ ਬੰਦ ਰਹੀਆਂ ਅਤੇ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …