ਚੰਡੀਗਡ਼ : ਅੱਜ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਅਧੀਨ 673 ਸਟਾਫ ਨਰਸਾਂ ਅਤੇ 919 ਹੈਲਥ ਵਰਕਰਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਹਨਾਂ ਨਵ-ਨਿਯੁਕਤ ਪੈਰਾਮੈਡੀਕਲ ਸਟਾਫ ਨੂੰ ਸਿਹਤ ਵਿਭਾਗ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ, ਸਬ-ਡਿਵੀਜ਼ਨਲ ਹਸਪਤਾਲਾਂ,ਕਿਮਊਨਟੀ ਹੈਲਥ ਸੈਂਟਰਜ਼, ਪ੍ਰਾਇਮਰੀ ਹੈਲਥ ਸੈਂਟਰਜ਼ ਅਤੇ ਸਬ-ਸੈਂਟਰਜ਼ ਵਿਖੇ ਨਿਯੁਕਤ ਕੀਤਾ ਜਾਵੇਗਾ।ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਪੰਜਾਬ ਵਲੋਂ 1592 ਕਰਮਚਾਰੀਆਂ ਦੀ ਨਿਯੁਕਤੀ ਸਬੰਧੀ ਪ੍ਰਵਾਨੀ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਿਚ ਸਟਾਫ ਦੀ ਕਮੀ ਸਦਕਾ ਪਿਛਲੇ ਇਕ ਦਹਾਕੇ ਤੋਂ ਸੂਬੇ ਦੀਆਂ ਮੁੱਢਲੀਆਂ ਸਿਹਤ ਸੇਵਾਵਾਂ ਬੁਰੀ ਤਰ•ਾਂ ਪ੍ਰਭਾਵਿਤ ਹੋ ਰਹੀਆਂ ਸੀ ਪਰ ਹੁੱਣ ਇਸ ਭਰਤੀ ਨਾਲ ਸਿਹਤ ਵਿਭਾਗ ਨੂੰ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿਚ ਵੱਡੇ ਪੱਧਰ ‘ਤੇ ਸਫਲਤਾ ਮਿਲੇਗੀ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਦੇਣ ਸਬੰਧੀ ਕਿਸੇ ਵੀ ਕਿਸਮ ਦਾ ਸਮਾਗਮ ਆਯੋਜਿਤ ਨਹੀ ਕੀਤਾ ਜਾ ਰਿਹਾ ਅਤੇ ਨਵ-ਨਿਯੁਕਤ ਕਰਮਚਾਰੀਆਂ ਦੇ ਨਿਯੁਕਤੀ ਪੱਤਰ ਉਹਨਾਂ ਦੇ ਪੋਸਟਲ ਪਤੇ ਅਤੇ ਸਬੰਧਤ ਸਿਵਲ ਸਰਜਨਾਂ ਨੂੰ ਸਿੱਧੇ ਤੌਰ ‘ਤੇ ਇਕ ਹਫਤੇ ਦੋਰਾਨ ਭੇਜੇ ਜਾਣਗੇ।ਇਸ ਵਿਸ਼ੇਸ਼ ਪ੍ਰਕਿਰਿਆ ਨੂੰ ਵਿਭਾਗ ਦੇ ਅਧਿਕਾਰੀਆਂ ਅਤੇ ਨਵ-ਨਿਯੁਕਤ ਕਰਮਚਾਰਆਂ ਦੀ ਕੀਮਤੀ ਸਮੇਂ ਦੀ ਬਚਤ ਕਰਨ ਅਤੇ ਸਰਕਾਰ ਉਤੇ ਪੈਣ ਵਾਲੇ ਫਲਾਤੂ ਖਰਚ ਨੂੰ ਘਟਾਉਣ ਲਈ ਲਾਗੂ ਕੀਤਾ ਗਿਆ ਹੈ।
ਉਨਾਂ ਅੱਗੇ ਦੱਸਿਆ ਕਿ ਸਟਾਫ ਨਰਸਾਂ ਦੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਗਿਆ ਹੈ ਜਦਕਿ ਮਲਟੀ ਪਰਪਸ ਹੈਲਥ ਵਰਕਰਾਂ ਦੀ ਭਰਤੀ ਸਬੰਧੀ ਕਾਉਂਸਲਿੰਗ ਦੀ ਜਾਣਕਾਰੀ ਦੋ ਦਿਨਾਂ ਅੰਦਰ ਸਿਹਤ ਵਿਭਾਗ ਦੀ ਵੈਬ-ਸਾਈਟ ‘ਤੇ ਪਾ ਦਿੱਤੀ ਜਾਵੇਗੀ।
ਉਨ•ਾਂ ਕਿਹਾ ਕਿ ਨਵ-ਨਿਯੁਕਤ ਕਰਮਚਾਰੀ ਨਿਯੁਕਤੀ ਪੱਤਰ ਪ੍ਰਾਪਤ ਕਰਨ ਉਪਰੰਤ ਤੁਰੰਤ ਸਬੰਧਤ ਦਫਤਰਾਂ ‘ਤੇ ਹਾਜਰ ਹੋਣ।ਉਨ•ਾਂ ਇਹ ਵੀ ਦੱਸਿਆ ਕਿ ਸਟਾਫ ਨਰਸਾਂ ਦੀ ਪੋਸਟਿੰਗ ਪ੍ਰਕਿਰਿਆ ਪਾਰਦਰਸ਼ਤਾ ਦੇ ਅਧਾਰ ‘ਤੇ ਮੈਰਿਟ ਅਨੁਸਾਰ ਮੁਕੰਮਲ ਕੀਤੀ ਗਈ ਹੈ ਅਤੇ ਮਲਟੀ ਪਰਪਸ ਹੈਲਥ ਵਰਕਰਾਂ ਦੀ ਪੋਸਟਿੰਗ ਪ੍ਰਕਿਰਿਆ ਵੀ ਮੈਰਿਟ ਅਨੁਸਾਰ ਹੀ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਪੈਰਾਮੈਡੀਕਲ ਸਟਾਫ ਦੀ ਨਿਯੁਕਤੀਆਂ ਨਾਲ ਮਲੇਰਿਆ,ਡੇਂਗੂ ਅਤੇ ਚਿਕਨਗੁਨਿਆ ਵਰਗੀਆਂ ਮੌਸਮੀ ਬਿਮਾਰੀਆਂ ਨੂੰ ਜਿਆਦਾ ਸਤਰਕਤਾ ਨਾਲ ਕਾਬੂ ਕੀਤਾ ਜਾ ਸਕੇਗਾ ਜਦਕਿ ਸਟਾਫ ਨਰਸਾਂ ਨਾਲ ਹਸਪਤਾਲਾਂ ਦੀ ਆਈ.ਪੀ.ਡੀ. ਅਤੇ ਓ.ਪੀ.ਡੀ. ਵਿਚ ਸੁਧਾਰ ਹੋਵੇਗਾ।
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …
Asian Tribune Your Multilingual Newspaper covering World and local news News