Home / Punjabi News / ਪੰਜਾਬ ਵਿੱਚ ਗਰਮੀ ਨੇ ਅੱਠ ਸਾਲਾਂ ਦੇ ਰਿਕਾਰਡ ਤੋੜੇ

ਪੰਜਾਬ ਵਿੱਚ ਗਰਮੀ ਨੇ ਅੱਠ ਸਾਲਾਂ ਦੇ ਰਿਕਾਰਡ ਤੋੜੇ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 16 ਮਈ

ਪੰਜਾਬ ਵਿਚ ਗਰਮੀ ਕਾਰਨ ਲੋਕ ਬੇਹਾਲ ਹੋ ਗਏ ਹਨ। ਇਥੇ ਗਰਮੀ ਨੇ ਪਿਛਲੇ ਅੱਠ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ ਗਰਮੀ ਦਾ ਕਹਿਰ ਜਾਰੀ ਹੈ। ਅੰਮ੍ਰਿਤਸਰ ਤੇ ਜਲੰਧਰ ਵਿਚ ਅੱਜ ਤਾਪਮਾਨ ਕ੍ਰਮਵਾਰ 46.1 ਅਤੇ 46.2 ਡਿਗਰੀ ਰਿਹਾ ਜਦਕਿ ਲੁਧਿਆਣਾ ਵਿਚ ਤਾਪਮਾਨ 45.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ ਅੱਠ ਡਿਗਰੀ ਵੱਧ ਹੈ। ਮੌਸਮ ਵਿਭਾਗ ਅਨੁਸਾਰ ਸੋਮਵਾਰ ਸ਼ਾਮ ਤੇ ਮੰਗਲਵਾਰ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਰ ਇਹ ਰਾਹਤ ਅਸਥਾਈ ਹੋਵੇਗੀ। ਇਸ ਤੋਂ ਬਾਅਦ ਮੁੜ ਗਰਮੀ ਵਧੇਗੀ। ਮੌਸਮ ਵਿਭਾਗ ਅਨੁਸਾਰ 31 ਮਈ ਤਕ ਗਰਮੀ ਹੋਰ ਵਧੇਗੀ।


Source link

Check Also

ਰੂਪਨਗਰ: ਲੈਂਟਰ ਉੱਚਾ ਚੁੱਕਦੇ ਸਮੇਂ ਛੱਤ ਡਿੱਗਣ ਕਾਰਨ 6 ਮਜ਼ਦੂਰ ਮਲਬੇ ਹੇਠ ਦਬੇ

ਜਗਮੋਹਨ ਸਿੰਘ ਘਨੌਲੀ ਰੂਪਨਗਰ, 18 ਅਪਰੈਲ ਅੱਜ ਇੱਥੇ ਰੂਪਨਗਰ ਦੀ ਪ੍ਰੀਤ ਕਲੋਨੀ ਵਿਖੇ ਜੈੱਕਾਂ ਦੀ …