Home / Punjabi News / ਕੈਨੇਡਾ: ਲਾਈਨਾਂ ‘ਚ ਖੜ੍ਹੋ ਤੇ ਡਾਲਰ ਕਮਾਓ !

ਕੈਨੇਡਾ: ਲਾਈਨਾਂ ‘ਚ ਖੜ੍ਹੋ ਤੇ ਡਾਲਰ ਕਮਾਓ !

ਕੈਨੇਡਾ: ਲਾਈਨਾਂ ‘ਚ ਖੜ੍ਹੋ ਤੇ ਡਾਲਰ ਕਮਾਓ !

ਕੈਨੇਡਾ ਵਿੱਚ ਕੋਵਿਡ-19 ਪਾਬੰਦੀਆਂ ਖਤਮ ਹੋ ਰਹੀਆਂ ਹਨ ਇਸ ਦੇ ਨਾਲ ਹੀ ਪਾਸਪੋਰਟ ਰੀਨਿਊ ਕਰਵਾਉਣ ਲਈ ਲੰਬੀਆਂ ਲਾਈਨਾਂ ਲੱਗ ਗਈਆਂ ਹਨ, ਜਿਸ ਕਾਰਨ ਉਡੀਕ ਦਾ ਸਮਾਂ ਵਧਦਾ ਜਾ ਰਿਹਾ ਹੈ। ਇਹੀ ਨਹੀਂ ਪਾਸਪੋਰਟ ਦਫ਼ਤਰ ਦੇ ਬਾਹਰ ਲਾਈਨਾਂ ‘ਚ ਲੱਗ ਕੇ ਨੌਜਵਾਨ ਪੈਸੇ ਕਮਾ ਰਹੇ ਹਨ, ਕਿਉਂਕਿ ਜਿਹੜੇ ਲੋਕ ਖੁਦ ਲੰਮਾ ਸਮਾਂ ਕਤਾਰਾਂ’ਚ ਖੜ੍ਹੇ ਨਹੀਂ ਹੋ ਸਕਦੇ, ਉਨ੍ਹਾਂ ਵੱਲੋਂ ਪਹਿਲੇ ਦੋ ਘੰਟੇ ਦੇ 100 ਡਾਲਰ ਅਤੇ ਇਸ ਤੋਂ ਬਾਅਦ ਹਰ ਘੰਟੇ ਲਈ 25 ਡਾਲਰ ਮਿਹਨਤਾਨਾ ਦੇਣ ਵਾਲੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ। ਇੱਕ ਰਿਪੋਰਟ ਮੁਤਾਬਕ ਪ੍ਰਤੀ ਘੰਟਾ ਉਜਰਤ ਦਰ 17 ਡਾਲਰ ਤੋਂ 50 ਡਾਲਰ ਤੱਕ ਚੱਲ ਰਹੀ ਹੈ ਅਤੇ ਜਦੋਂ ਸਬੰਧਤ ਵਿਅਕਤੀ ਦਾ ਨੰਬਰ ਆਉਣ ਵਾਲਾ ਹੁੰਦਾ ਹੈ ਤਾਂ ਲਾਈਨ ‘ਚ ਲੱਗਿਆ ਵਿਅਕਤੀ ਫੋਨ ਕਰ ਕੇ ਦੱਸ ਦਿੰਦਾ ਹੈ। ਹਾਲਾਤ ਅਜਿਹੇ ਹਨ ਕਿ ਕਤਾਰਾਂ ਦਿਨ ਰਾਤ ਲੱਗੀਆਂ ਰਹਿੰਦੀਆਂ ਹਨ ਤੇ ਰਾਤ ਹੋਣ ‘ਤੇ ਲੋਕ ਦਫਤਰ ਦੇ ਬਾਹਰ ਹੀ ਸੋ ਜਾਂਦੇ ਹਨ। ਪਾਸਪੋਰਟ ਨਵਿਆਉਣ ਲਈ ਭਾਵੇਂ ਆਨਲਾਈਨ ਅਪੁਆਇੰਟਮੈਂਟ ਵੀ ਬੁੱਕ ਕੀਤੀ ਜਾ ਸਕਦੀ ਹੈ ਪਰ ਫਿਲਹਾਲ ਜੂਨ ਤੋਂ ਪਹਿਲਾਂ ਕੋਈ ਅਪੁਆਇੰਟਮੈਂਟ ਨਹੀਂ ਦਿੱਤੀ ਜਾ ਰਹੀ। ਦੱਸਣਯੋਗ ਹੈ ਕਿ 1 ਅਪ੍ਰੈਲ 2021 ਤੋਂ 31 ਮਾਰਚ 2022 ਤੱਕ 12 ਲੱਖ 73 ਹਜ਼ਾਰ ਪਾਸਪੋਰਟ ਜਾਰੀ ਕੀਤੇ ਗਏ ਅਤੇ ਇਹ ਅੰਕੜਾ ਇਸ ਤੋਂ ਪਿਛਲੇ ਸਾਲ ਦੇ ਮੁਕਾਬਲੇ 250 ਫ਼ੀਸਦੀ ਵੱਧ ਬਣਦਾ ਹੈ।
ਪਾਸਪੋਰਟ ਬਣਵਾਉਣ ਦੇ ਇੱਛੁਕ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਸਵੇਰੇ 3:30 ਵਜੇ ਸਰਵਿਸ ਕੈਨੇਡਾ ਦੇ ਦਫ਼ਤਰ ਨਹੀਂ ਆ ਸਕਦਾ, ਜਿਸ ਨੂੰ ਵੇਖਦਿਆਂ ਉਸ ਨੇ ਇਸ਼ਤਿਹਾਰ ਦਿੱਤਾ। ਉਸ ਨੇ ਕਿਹਾ ਕਿ ਕੁਝ ਲੋਕਾਂ ਲਈ ਸਮੇਂ ਦੀ ਕੀਮਤ ਪੈਸੇ ਤੋਂ ਕਿਤੇ ਜ਼ਿਆਦਾ ਹੁੰਦੀ ਹੈ ਅਤੇ ਸਰਵਿਸ ਕੈਨੇਡਾ ਦੇ ਦਫ਼ਤਰ ਦੇ ਬਾਹਰ ਖੜ੍ਹੇ ਹੋ ਕੇ ਸਮਾਂ ਬਰਬਾਦ ਨਹੀਂ ਕੀਤਾ ਜਾ ਸਕਦਾ।

The post ਕੈਨੇਡਾ: ਲਾਈਨਾਂ ‘ਚ ਖੜ੍ਹੋ ਤੇ ਡਾਲਰ ਕਮਾਓ ! first appeared on Punjabi News Online.


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …