Home / Punjabi News / ਪੰਜਾਬ ਦੇ 7 ਗੱਭਰੂਆਂ ਨੇ 5 ਦਿਨਾਂ ਚ ਮਾਊਂਟ ਐਵਰੇਸਟ ਬੇਸ ਕੈਂਪ ਤੇ ਲਹਿਰਾਇਆ ਝੰਡਾ

ਪੰਜਾਬ ਦੇ 7 ਗੱਭਰੂਆਂ ਨੇ 5 ਦਿਨਾਂ ਚ ਮਾਊਂਟ ਐਵਰੇਸਟ ਬੇਸ ਕੈਂਪ ਤੇ ਲਹਿਰਾਇਆ ਝੰਡਾ

10 ਮਾਰਚ 2022 ਨੂੰ ਜਦੋਂ ਸਾਰਾ ਪੰਜਾਬ ਨਵੀਂ ਸਰਕਾਰ ਦੀ ਜਿੱਤ ਦੀਆ ਖੁਸੀਆ ਮਨਾ ਰਿਹਾ ਸੀ ਤਾਂ ਠੀਕ ਉਸੇ ਦਿਨ ਪੰਜਾਬ ਦੇ ਸੱਤ ਨੌਜਵਾਨਾਂ ਨੇ ਦੁਨੀਆ ਦੀ ਸਭ ਤੋ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਬੈਸ ਕੈਂਪ ਤੇ ਕੌਮੀ ਝੰਡਾ ਅਤੇ ਖ਼ਾਲਸਾਈ ਝੰਡਾ ਲਹਿਰਾਇਆ ।
ਇਸ ਟੀਮ ਦੀ ਅਗਵਾਈ ਗੁਰਪ੍ਰੀਤ ਸਿੰਘ ਸਿੱਧੂ ਕੋਟਕਪੂਰਾ ਨੇ ਕੀਤੀ ।
ਜਿੱਥੇ ਆਮ ਤੌਰ ਤੇ ਟਰੈਕਿੰਗ ਕੰਪਨੀਆਂ ਇਸਨੂੰ 10 ਤੋਂ 12 ਦਿਨਾਂ ਵਿੱਚ ਪੂਰਾ ਕਰਵਾਉਂਦੀਆ ਹਨ , ਇਨ੍ਹਾਂ ਨੇ ਇਸਨੂੰ ਬਿਨਾ ਕਿਸੇ ਕੰਪਨੀ ਦੀ ਮਦਦ ਤੋ ਇਸਨੂੰ ਬੁਪਸਾ ਤੋਂ ਸ਼ੁਰੂ ਕਰਕੇ ਬੇਸ ਕੈਂਪ ਤੱਕ ਪੰਜ ਦਿਨਾਂ ਵਿਚ ਫਤਹਿ ਕੀਤਾ ।‌ ‌ਥੋੜ੍ਹੇ ਦਿਨਾਂ ਅਤੇ ਘੱਟ ਖਰਚੇ ਚ ਬੇਸ ਕੈਂਪ ਫਤਹਿ ਕਰਨ ਵਾਲੇ ਇਹ ਨੌਜਵਾਨ ਰਾਮ ਚੰਦਰ ਫਾਜ਼ਿਲਕਾ, ਗੁਰਪ੍ਰੀਤ ਸਿੰਘ ਸਿੱਧੂ ਜ਼ਿਲਾ ਫਰੀਦਕੋਟ , ਅੰਗਰੇਜ ਸਿੰਘ ਰਿੰਪੀ ਬਠਿੰਡਾ , ਪ੍ਰਗਟ ਸਿੰਘ ਬਠਿੰਡਾ‌ , ਰਜਿੰਦਰ ਕੁਮਾਰ ਬਠਿੰਡਾ‌, ਹਰਜਿੰਦਰ ਅਨੂਪਗੜ੍ਹ ਮਾਨਸਾ‌ ਅਤੇ ‌ ਗੁਰਜੀਤ ਸਿੰਘ ਭੰਗੂ ਪੰਜਾਬੀ ਯੂਨੀਵਰਸਿਟੀ ਪਟਿਆਲਾ‌ ਨੇ 6 ਮਾਰਚ ਨੂੰ ਇਹ ਟਰੈਕ ਨੇਪਾਲ ਦੇ ਸੋਲੋਖੁੰਬੂ ਜ਼ਿਲ੍ਹੇ ਦੇ ਬੁਪਸਾ ਤੋਂ ਸ਼ੁਰੂ ਕਰਕੇ 10 ਮਾਰਚ ਨੂੰ ਬੇਸ ਕੈਂਪ ਤੇ ਤਿਰੰਗਾ ਅਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਫਤਹਿ ਕੀਤਾ ।

The post ਪੰਜਾਬ ਦੇ 7 ਗੱਭਰੂਆਂ ਨੇ 5 ਦਿਨਾਂ ਚ ਮਾਊਂਟ ਐਵਰੇਸਟ ਬੇਸ ਕੈਂਪ ਤੇ ਲਹਿਰਾਇਆ ਝੰਡਾ first appeared on Punjabi News Online.


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …