Home / Punjabi News / ਪੰਜਾਬ ਤੋਂ ਵੱਡੀ ਖਬਰ, ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ; ਆਪਸ ‘ਚ ਟਕਰਾਏ ਕਈ ਵਾਹਨ…

ਪੰਜਾਬ ਤੋਂ ਵੱਡੀ ਖਬਰ, ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ; ਆਪਸ ‘ਚ ਟਕਰਾਏ ਕਈ ਵਾਹਨ…

Pathankot News: ਪੰਜਾਬ ਦੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਅਚਾਨਕ ਕਈ ਵਾਹਨ ਆਪਸ ‘ਚ ਟਕਰਾ ਗਏ। ਦਰਅਸਲਸ, ਬਟਾਲਾ ਦੇ ਪਿੰਡ ਗਿੱਲਾਂਵਾਲੀ ਨਜ਼ਦੀਕ ਟ੍ਰੈਫਿਕ ਡਾਇਵਰਟ ਹੋਣ ਨਾਲ ਦਰਜਨ ਦੇ ਕਰੀਬ ਵਾਹਨ ਆਪਸ ‘ਚ ਟਕਰਾ ਗਏ। ਹਾਦਸੇ ਦੌਰਾਨ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਦਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਵਾਹਨਾਂ ਦੀ ਟੱਕਰ ‘ਚ ਦੋ ਆਰਮੀ ਦੇ ਵਾਹਨ ਵੀ ਨੁਕਸਾਨੇ ਗਏ ਹਨ। ਪੁਲਸ ਪ੍ਰਸ਼ਾਸਨ ਅਤੇ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਆਸ-ਪਾਸ ਦੇ ਹਸਪਤਾਲਾਂ ‘ਚ ਲਿਜਾਇਆ ਗਿਆ ਹੈ, ਜਦਕਿ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ ।

ਜਾਣਕਾਰੀ ਮੁਤਾਬਕ ਬਟਾਲਾ ਦੇ ਨਜ਼ਦੀਕ ਨੈਸ਼ਨਲ ਹਾਈਵੇ ‘ਤੇ ਬੱਜਰੀ ਨਾਲ ਭਰਿਆ ਇੱਕ ਟਿੱਪਰ ਪਲਟ ਗਿਆ ਸੀ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ। ਟ੍ਰੈਫਿਕ ਜਾਮ ਤੋਂ ਬਚਣ ਲਈ ਲੋਕ ਜ਼ਿਆਦਾ ਦੂਜੇ ਰਾਹ ‘ਤੇ ਡਾਇਵਰਟ ਹੋਏ ਤਾਂ ਅੱਗੋਂ ਭਾਰੀ ਧੁੰਦ ਕਾਰਨ ਪਹਿਲਾਂ ਹੀ ਦੋ ਵਾਹਨ ਆਪਸ ‘ਚ ਟਕਰਾਏ ਹੋਏ ਸਨ। ਇਸੇ ਤਰ੍ਹਾਂ ਹੀ ਤਕਰੀਬਨ ਦਰਜਨ ਦੇ ਕਰੀਬ ਵਾਹਨ ਇੱਕ ਦੂਜੇ ਦੇ ਨਾਲ ਟਕਰਾ ਗਏ। ਭਾਰਤੀ ਫੌਜ ਦੀਆਂ ਦੋ ਗੱਡੀਆਂ ਵੀ ਹਾਦਸਾਗ੍ਰਸਤ ਹੋਈਆਂ ਹਨ। ਉਧਰ ਬਟਾਲਾ ਪੁਲਸ ਵਲੋਂ ਇਸ ਮਾਮਲੇ ‘ਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਈਵੇ ਦਾ ਰਸਤਾ ਸਾਫ਼ ਕਰਵਾਇਆ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

 

 

ਹੋਰ ਪੜ੍ਹੋ


Source link

Check Also

ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ…

Punjab Club Dancer Murder: ਪੰਚਕੂਲਾ ਦੇ ਸੈਕਟਰ-20 ਵਿੱਚ ਹੋਈ ਪੰਜਾਬ ਦੀ ਕਲੱਬ ਡਾਂਸਰ ਦਾ ਕਤਲ …