Home / Punjabi News / ਪੰਜਾਬ ‘ਚ ਵੱਡਾ ਹਾਦਸਾ, ਅਸਮਾਨੀ ਬਿਜਲੀ ਡਿੱਗਣ ਨਾਲ ਕ੍ਰਿਕਟ ਖੇਡਦੇ ਖਿਡਾਰੀ ਦੀ ਮੌਤ; 2 ਗੰਭੀਰ ਜ਼ਖਮੀ… 

ਪੰਜਾਬ ‘ਚ ਵੱਡਾ ਹਾਦਸਾ, ਅਸਮਾਨੀ ਬਿਜਲੀ ਡਿੱਗਣ ਨਾਲ ਕ੍ਰਿਕਟ ਖੇਡਦੇ ਖਿਡਾਰੀ ਦੀ ਮੌਤ; 2 ਗੰਭੀਰ ਜ਼ਖਮੀ… 

Punjab News: ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਦੇ ਪਿੰਡ ਬਕਾਪੁਰ ਗੁਰੂ ਵਿੱਚ ਇੱਕ ਕ੍ਰਿਕਟ ਟੂਰਨਾਮੈਂਟ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤਰੁਣਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਰਸੂਲਪੁਰ ਪਿੰਡ ਦਾ ਰਹਿਣ ਵਾਲਾ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਤਰੁਣਦੀਪ 10ਵੀਂ ਜਮਾਤ ਵਿੱਚ ਸੀ ਅਤੇ ਹੁਣੇ ਹੀ ਉਸਦੇ ਨਤੀਜੇ ਆਏ ਸਨ। ਸਕੂਲ ਦੀਆਂ ਛੁੱਟੀਆਂ ਕਾਰਨ ਉਹ ਟੂਰਨਾਮੈਂਟ ਵਿੱਚ ਖੇਡਣ ਚਲਾ ਗਿਆ।

1 ਦੀ ਮੌਤ 2 ਗੰਭੀਰ ਜ਼ਖਮੀ 

ਦੱਸ ਦੇਈਏ ਕਿ ਇਸ ਦੌਰਾਨ 2 ਨੌਜਵਾਨਾਂ ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਨਵਾਂਸ਼ਹਿਰ ਦੇ ਰਾਜਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਦੇ ਕੰਪਲੈਕਸ ‘ਚ ਜਾਣਕਾਰੀ ਦਿੰਦੇ ਪਿੰਡ ਦੀ ਸਰਪੰਚ ਹਰਪਾਲ ਕੌਰ, ਉਸ ਦੇ ਪਤੀ ਮੇਹਰਬਾਨ ਸਿੰਘ ਅਤੇ ਪਿੰਡ ਵਾਸੀ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਪਿੰਡ ਰਸੂਲਪੁਰ ਦੇ ਇਕ ਦਰਜਨ ਦੇ ਕਰੀਬ ਨੌਜਵਾਨ ਪਿੰਡ ਬੱਕਾਪੁਰ ਵਿੱਚ ਸਥਿਤ ਖੇਡ ਮੈਦਾਨ ਵਿੱਚ ਕ੍ਰਿਕਟ ਖੇਡ ਰਹੇ ਸਨ। ਉਸ ਨੇ ਦੱਸਿਆ ਕਿ ਰਾਤ ਕਰੀਬ ਸਾਢੇ 11 ਵਜੇ ਤੇਜ਼ੀ ਨਾਲ ਬਿਜਲੀ ਚਮਕੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਬਿਜਲੀ ਖੇਡ ਦੇ ਮੈਦਾਨ ‘ਚ ਕ੍ਰਿਕਟ ਖੇਡ ਰਹੇ ਨੌਜਵਾਨਾਂ ‘ਤੇ ਡਿੱਗੀ ਹੈ।

ਮੇਹਰਬਾਨ ਨੇ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਨੌਜਵਾਨ ਤਰੁਣਦੀਪ ਸਿੰਘ (17) ਪੁੱਤਰ ਓਮਕਾਰ ਸਿੰਘ ਵਾਸੀ ਪਿੰਡ ਰਸੂਲਪੁਰ ਜੋਕਿ ਨੰਗੇ ਪੈਰੀਂ ਖੇਡ ਰਿਹਾ ਸੀ, ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਹੋਰ ਨੌਜਵਾਨ ਵੀ ਅਰਧ-ਹੋਸ਼ ਹਾਲਤ ਵਿੱਚ ਇੱਧਰ-ਉਧਰ ਡਿੱਗ ਪਏ। ਉਨ੍ਹਾਂ ਦੱਸਿਆ ਕਿ ਗੰਭੀਰ ਹਾਲਤ ਵਾਲੇ ਨੌਜਵਾਨ ਤਰੁਣਦੀਪ ਸਿੰਘ, ਜੱਸੀ (17) ਪੁੱਤਰ ਲਛਮਣਰਾਮ ਅਤੇ ਅੰਸ਼ਪ੍ਰੀਤ ਸਿੰਘ (18) ਪੁੱਤਰ ਤਾਰੀ ਰਾਮ ਤਿੰਨੋਂ ਵਾਸੀ ਪਿੰਡ ਰਸੂਲਪੁਰ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਰਾਜਾ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਤਰੁਣਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਖ਼ਬਰ ਲਿਖੇ ਜਾਣ ਤੱਕ ਦੋ ਹੋਰਨਾਂ ਨੌਜਵਾਨ ਪੂਰੀ ਤਰ੍ਹਾਂ ਹੋਸ਼ ‘ਚ ਨਹੀਂ ਸਨ।

ਸਰਪੰਚ ਮੇਹਰਬਾਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਤਰੁਣਦੀਪ ਸਿੰਘ ਅਜੇ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਤਰੁਣਦੀਪ ਸਿੰਘ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਸ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਅਤੇ ਇਲਾਕੇ ਵਿਚ ਮੌਤ ਦੀ ਖ਼ਬਰ ਨਾਲ ਸੋਗ ਦੀ ਲਹਿਰ ਦੌੜ ਪਈ। ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 

ਹੋਰ ਪੜ੍ਹੋ


Source link

Check Also

ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…

Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …