Home / Punjabi News / ਪੰਜਾਬ ਅਤੇ ਹਰਿਆਣਾ ‘ਚ ਵਧਿਆ ਸ਼ੀਤ ਲਹਿਰ ਦਾ ਕਹਿਰ

ਪੰਜਾਬ ਅਤੇ ਹਰਿਆਣਾ ‘ਚ ਵਧਿਆ ਸ਼ੀਤ ਲਹਿਰ ਦਾ ਕਹਿਰ

ਪੰਜਾਬ ਅਤੇ ਹਰਿਆਣਾ ‘ਚ ਵਧਿਆ ਸ਼ੀਤ ਲਹਿਰ ਦਾ ਕਹਿਰ

ਚੰਡੀਗੜ੍ਹ— ਪੰਜਾਬ ਦੇ ਆਦਮਪੁਰ ‘ਚ ਮੌਸਮ ਦੀ ਸਭ ਤੋਂ ਠੰਡੀ ਰਾਤ ਰਹਿਣ ਨਾਲ ਘੱਟ ਤੋਂ ਘੱਟ ਤਾਪਮਾਨ ਜੀਰੋ ਤੋਂ ਹੇਠਾਂ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਅਤੇ ਹਰਿਆਣਾ ਦੋਹਾਂ ਥਾਂਵਾਂ ‘ਤੇ ਸ਼ੀਤ ਲਹਿਰ ਦਾ ਕਹਿਰ ਹੋਰ ਵਧ ਗਿਆ। ਦੋਹਾਂ ਰਾਜਾਂ ‘ਚ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਗਿਆਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਬਾਲਾ, ਹਿਸਾਰ, ਕਰਨਾਲ, ਲੁਧਿਆਣਾ, ਪਟਿਆਲਾ ਅਤੇ ਅੰਮ੍ਰਿਤਸਰ ਸਮੇਤ ਕਈ ਥਾਂਵਾਂ ‘ਤੇ ਅੱਜ ਤੜਕੇ ਸੰਘਣੀ ਧੁੰਦ ਛਾਈ। ਉਨ੍ਹਾਂ ਨੇ ਦੱਸਿਆ ਕਿ ਘੱਟ ਤੋਂ ਘੱਟ ਤਾਪਮਾਨ ਕਈ ਥਾਂਵਾਂ ‘ਤੇ ਜੀਰੋ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਪੰਜਾਬ ‘ਚ ਆਦਮਪੁਰ ਸਭ ਤੋਂ ਠੰਡਾ ਸ਼ਹਿਰ ਰਿਹਾ ਹੈ ਜਦਕਿ ਹਲਵਾਰਾ ਅਤੇ ਬਠਿੰਡਾ ਦੋਹਾਂ ਥਾਂਵਾਂ ‘ਤੇ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਰਿਹਾ। ਅੰਮ੍ਰਿਤਸਰ ‘ਚ ਘੱਟ ਤੋਂ ਘੱਟ ਤਾਪਮਾਨ ਦੋ ਡਿਗਰੀ ਤੋਂ ਘੱਟ 0.8 ਡਿਗਰੀ ਸੈਲਸੀਅਸ ਅਤੇ 0.4 ਡਿਗਰੀ ਸੈਲਸੀਅਸ ਦਰਜ ਰਿਹਾ। ਉਨ੍ਹਾਂ ਨੇ ਦੱਸਿਆ ਕਿ ਪਠਾਨਕੋਟ ‘ਚ ਤਾਪਮਾਨ 1.7 ਡਿਗਰੀ ਸੈਲਸੀਅਸ, ਗੁਰਦਾਸਪੁਰ ‘ਚ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਲੁਧਿਆਣਾ ‘ਚ ਆਮ ਤੋਂ ਤਿੰਨ ਡਿਗਰੀ ਘੱਟ 2.7 ਡਿਗਰੀ ਸੈਲਸੀਅਸ ਅਤੇ ਪਟਿਆਲਾ ‘ਚ ਆਮ ਤੋਂ ਦੋ ਡਿਗਰੀ ਘੱਟ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ‘ਚ ਹਿਸਾਰ ਰਾਜ ਦਾ ਸਭ ਤੋਂ ਠੰਡਾ ਤਾਪਮਾਨ ਆਮ ਤੋਂ ਛੇ ਡਿਗਰੀ ਘੱਟ 0.3 ਸੈਲਸੀਅਸ ਦਰਜ ਕੀਤਾ ਗਿਆ। ਨਾਰਨੌਲ ‘ਚ ਵੀ ਠੰਡ ਦਾ ਕਹਿਰ ਵਧਦਾ ਦਿੱਸਿਆ ਅਤੇ ਘੱਟ ਤੋਂ ਘੱਟ ਤਾਪਮਾਨ ਆਮ ਤੋਂ 5 ਡਿਗਰੀ ਹੇਠਾਂ 0.7 ਡਿਗਰੀ ਸੈਲਸੀਅਸ ਰਿਹਾ ਅਤੇ ਰੋਹਤਕ ‘ਚ ਆਮ ਤੋਂ ਚਾਰ ਡਿਗਰੀ ਘੱਟ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਕਰਨਾਲ ‘ਚ ਸ਼ੀਤ ਲਹਿਰ ਦਾ ਕਹਿਰ ਜਾਰੀ ਰਿਹਾ ਜਿੱਥੇ ਤਾਪਮਾਨ ਆਮ ਤੋਂ ਪੰਜ ਡਿਗਰੀ ਸੈਲਸੀਅਸ ਹੇਠਾਂ ਦੋ ਡਿਗਰੀ ਸੈਲਸੀਅਸ ਤਕ ਦਰਜ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਸਿਰਸਾ ‘ਚ ਘੱਟ ਤੋਂ ਘੱਟ ਤਾਪਮਾਨ 2.4 ਡਿਗਰੀ ਸੈਲਸੀਅਸ, ਭਿਵਾਨੀ ‘ਚ 3.7 ਡਿਗਰੀ ਸੈਲਸੀਅਸ, ਅਤੇ ਅੰਬਾਲਾ ‘ਚ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਹਾਂ ਰਾਜਾਂ ਦੀ ਸਾਂਝਾ ਰਾਜਧਾਨੀ ਚੰਡੀਗੜ੍ਹ ‘ਚ ਤਾਪਮਾਨ ਆਮ ਤੋਂ ਇਕ ਡਿਗਰੀ ਘੱਟ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਰਾਜਾਂ ‘ਚ ਸ਼ੀਤ ਲਹਿਰ ਅਗਲੇ ਕੁਝ ਦਿਨ ਹੋਰ ਜਾਰੀ ਰਹੇਗੀ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …