Breaking News
Home / Punjabi News / ਪੰਚਾਇਤ ਵਿਭਾਗ ਵੱਲੋਂ ਪਿੰਡ ਸੁੰਡਰਾ ਦਾ ਸਰਪੰਚ ਮੁਅੱਤਲ

ਪੰਚਾਇਤ ਵਿਭਾਗ ਵੱਲੋਂ ਪਿੰਡ ਸੁੰਡਰਾ ਦਾ ਸਰਪੰਚ ਮੁਅੱਤਲ

ਖੇਤਰੀ ਪ੍ਰਤੀਨਿਧ
ਡੇਰਾਬੱਸੀ, 31 ਜਨਵਰੀ
ਪੰਜਾਬ ਸਰਕਾਰ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡ ਸੁੰਡਰਾ ਦੇ ਸਰਪੰਚ ਪ੍ਰਮੋਦ ਕੁਮਾਰ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਮੋਦ ਕੁਮਾਰ ਨੇ ਆਪਣੀ ਮਾਂ ਰਾਣੀ ਦੇਵੀ ਨੂੰ ਪੀਐੱਮਏਵਾਈ (ਜੀ) ਸਕੀਮ ਤਹਿਤ ਮਕਾਨ ਬਣਾਉਣ ਲਈ ਕਿਸ਼ਤ ਜਾਰੀ ਕਰ ਕੇ ਇਸ ਸਕੀਮ ਦਾ ਨਾਜਾਇਜ਼ ਲਾਭਪਾਤਰੀ ਬਣਾ ਦਿੱਤਾ ਸੀ। ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਿਸ਼ ਵੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਭੁਪਿੰਦਰ ਸਿੰਘ ਤੇ ਹੋਰਨਾਂ ਦੇ ਦੋਸ਼ਾਂ ਦੀ ਜਾਂਚ ਰਿਪੋਰਟ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਸਟੇਟ ਨੋਡਲ ਅਫਸਰ ਵੱਲੋਂ ਜਾਰੀ ਕੀਤੀ ਗਈ ਸੀ। ਰਿਪੋਰਟ ਅਨੁਸਾਰ ਸਰਪੰਚ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਪ੍ਰੇਮ ਚੰਦ ਦੀ ਪਤਨੀ ਰਾਣੀ ਦੇਵੀ ਨੂੰ ਮਕਾਨ ਬਣਾਉਣ ਲਈ ਕਿਸ਼ਤਾਂ ਜਾਰੀ ਕੀਤੀਆਂ ਸਨ।

The post ਪੰਚਾਇਤ ਵਿਭਾਗ ਵੱਲੋਂ ਪਿੰਡ ਸੁੰਡਰਾ ਦਾ ਸਰਪੰਚ ਮੁਅੱਤਲ appeared first on Punjabi Tribune.


Source link

Check Also

ਸੰਜੇ ਸਿੰਘ ‘ਆਪ’’ ਸੰਸਦੀ ਦਲ ਦੇ ਚੇਅਰਪਰਸਨ ਨਿਯੁਕਤ

ਨਵੀਂ ਦਿੱਲੀ, 5 ਜੁਲਾਈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ‘ਆਪ’ …