Home / Punjabi News / ਪ੍ਰਧਾਨ ਮੰਤਰੀ ਨੇ ਗੁਜਰਾਤ ਵਿਚ ‘ਸਟੈਚੂ ਆਫ ਯੂਨਿਟੀ’ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨੇ ਗੁਜਰਾਤ ਵਿਚ ‘ਸਟੈਚੂ ਆਫ ਯੂਨਿਟੀ’ ਦਾ ਕੀਤਾ ਉਦਘਾਟਨ

ਨਰਮਦਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਵਿਚ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ‘ਸਟੈਚੂ ਆਫ ਯੂਨਿਟੀ’ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੀ ਜਯੰਤੀ ਮੌਕੇ 182 ਮੀਟਰ ਉੱਚੀ ਇਸ ਮੂਰਤੀ ਦਾ ਉਦਘਾਟਨ ਕੀਤਾ। ਇਹ ਮੂਰਤੀ ਦੁਨੀਆ ਦੀ ਸਭ ਤੋਂ ਉੱਚੀ ਹੈ। ‘ਸਟੈਚੂ ਆਫ ਯੂਨਿਟੀ’ ਨੂੰ ਬਣਾਉਣ ‘ਚ ਲਗਭਗ 3000 ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਸ ਮੂਰਤੀ ਨੂੰ ਨਰਮਦਾ ਜ਼ਿਲੇ ਦੇ ਕੇਵਡੀਆ ਸਥਿਤ ਸਰਦਾਰ ਸਰੋਵਰ ਬੰਨ ਤੋਂ 3 ਕਿਲੋਮੀਟਰ ਦੂਰ ਬਣਾਇਆ ਗਿਆ ਹੈ।

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …