Home / Punjabi News / ਪੁਲੀਸ ਅਤੇ ਗੈਂਗਸਟਰ ਚਿੰਟੂ ਦਰਮਿਆਨ ਮੁਕਾਬਲਾ

ਪੁਲੀਸ ਅਤੇ ਗੈਂਗਸਟਰ ਚਿੰਟੂ ਦਰਮਿਆਨ ਮੁਕਾਬਲਾ

ਹਤਿੰਦਰ ਮਹਿਤਾ

ਜਲੰਧਰ, 29 ਮਾਰਚ

ਇੱਥੋਂ ਦੇ ਆਬਾਦਪੁਰਾ ਵਿੱਚ ਬੀਤੀ ਦੇਰ ਰਾਤ ਸੀਆਈਏ ਸਟਾਫ਼ ਦੀ ਟੀਮ ਦਾ ਗੈਂਗਸਟਰ ਚਿੰਟੂ ਅਤੇ ਸਾਥੀਆਂ ਨਾਲ ਮੁਕਾਬਲਾ ਹੋਇਆ। ਇਸ ਦੌਰਾਨ ਇਕ ਗੋਲੀ ਗੈਂਗਸਟਰ ਦੀ ਲੱਤ ਵਿੱਚ ਲੱਗੀ। ਇਸ ਮੌਕੇ ਦੋਵਾਂ ਪਾਸਿਆਂ ਤੋਂ ਕਰੀਬ 12 ਗੋਲੀਆਂ ਚੱਲੀਆਂ। ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ ਜਿਸ ਵਿੱਚ ਗੈਂਗਸਟਰ ਪੁਲੀਸ ਪਾਰਟੀ ਨੂੰ ਦੇਖ ਕੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਕੋਲੋਂ ਅਤਿ ਆਧੁਨਿਕ ਹਥਿਆਰ ਵੀ ਬਰਾਮਦ ਹੋਏ ਹਨ। ਗੈਂਗਸਟਰ ਚਿੰਟੂ ਖ਼ਿਲਾਫ਼ ਪਹਿਲਾਂ ਵੀ ਜਲੰਧਰ ਸ਼ਹਿਰ ਅਤੇ ਦਿਹਾਤੀ ਇਲਾਕਿਆਂ ਵਿੱਚ ਕਈ ਕੇਸ ਦਰਜ ਹਨ।

The post ਪੁਲੀਸ ਅਤੇ ਗੈਂਗਸਟਰ ਚਿੰਟੂ ਦਰਮਿਆਨ ਮੁਕਾਬਲਾ appeared first on Punjabi Tribune.


Source link

Check Also

ਪੰਜਾਬ ਤੋਂ ਵੱਡੀ ਖ਼ਬਰ! ਜੌਬ ਇੰਟਰਵਿਊ ਲਈ ਨਿਕਲੀ ਕੁੜੀ ਦੀ ਮਿਲੀ ਲਾਸ਼, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

Sangrur News: ਸੰਗਰੂਰ ਦੇ ਧੂਰੀ ਰੋਡ ਪੁਲ ਦੇ ਹੇਠਾਂ ਸੜਕ ਦੇ ਵਿਚਕਾਰ ਇੱਕ ਕੁੜੀ ਦੀ …