Breaking News
Home / Punjabi News / ਪੁਲਵਾਮਾ ਹਮਲੇ ਨੂੰ ਲੈ ਕੇ ਅਖਿਲੇਸ਼ ਦਾ ਤੰਜ਼- ‘CRPF ਦੇ ਜਵਾਨਾਂ ਨੂੰ ਸੜਕ ਦੇ ਰਸਤੇ ਕਿਉਂ ਭੇਜਿਆ’

ਪੁਲਵਾਮਾ ਹਮਲੇ ਨੂੰ ਲੈ ਕੇ ਅਖਿਲੇਸ਼ ਦਾ ਤੰਜ਼- ‘CRPF ਦੇ ਜਵਾਨਾਂ ਨੂੰ ਸੜਕ ਦੇ ਰਸਤੇ ਕਿਉਂ ਭੇਜਿਆ’

ਲਖਨਊ — ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਵਾਹਨ ਕਿਵੇਂ ਟਕਰਾਇਆ। ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।
ਭਾਜਪਾ ਸਰਕਾਰ ਹਰ ਕਿਸੇ ਨੂੰ ਰਾਸ਼ਟਰਵਾਦ ਦਾ ਸਰਟੀਫਿਕੇਟ ਦਿੰਦੀ ਹੈ, ਹੁਣ ਉਸ ਨੂੰ ਜਵਾਬ ਦੇਣਾ ਚਾਹੀਦਾ ਹੈ। ਪੱਟੀਦਾਰ ਨੇਤਾ ਹਾਰਦਿਕ ਪਟੇਲ ਨਾਲ ਸਪਾ ਹੈੱਡਕੁਆਰਟਰ ‘ਤੇ ਇਕ ਸਾਂਝੇ ਪੱਤਰਕਾਰ ਸੰਮੇਲਨ ‘ਚ ਅਖਿਲੇਸ਼ ਨੇ ਸਵਾਲ ਚੁੱਕਿਆ ਕਿ ਸੀ. ਆਰ. ਪੀ. ਐੱਫ. ਜਵਾਨਾਂ ਨੂੰ ਸੜਕ ਦੇ ਰਸਤਿਓਂ ਕਿਉਂ ਭੇਜਿਆ ਗਿਆ? ਅਖਿਲੇਸ਼ ਨੇ ਇਸ ਦੇ ਨਾਲ ਹੀ ਤੰਜ਼ ਕੱਸਿਆ ਕਿ ਸ਼ਹੀਦਾਂ ਦੇ ਪਰਿਵਾਰ ਵਾਲੇ ਸੋਗ ਵਿਚ ਡੁੱਬੇ ਹਨ, ਤਾਂ ਭਾਜਪਾ ਨੀਂਹ ਪੱਥਰ ਅਤੇ ਚੀਜ਼ਾਂ ਨੂੰ ਰਿਲੀਜ਼ ਕਰਨ ‘ਚ ਰੁੱਝੀ ਹੈ।
ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਉਨ੍ਹਾਂ ਤਾਕਤਾਂ ਨੂੰ ਖਤਮ ਕਰ ਦੇਵੇਗਾ, ਜਿਨ੍ਹਾਂ ਨੇ ਦੇਸ਼ ਦੀਆਂ ਸੰਸਥਾਵਾਂ ਅਤੇ ਸੰਵਿਧਾਨ ਨੂੰ ਕਮਜ਼ੋਰ ਕੀਤਾ ਹੈ। ਓਧਰ ਹਾਰਦਿਕ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ।

Check Also

ਦਿੱਲੀ ਆਬਕਾਰੀ ਨੀਤੀ: ਸੀਬੀਆਈ ਦੀ ਚਾਰਜਸ਼ੀਟ ਸਬੰਧੀ ਫੈਸਲਾ ਰਾਖਵਾਂ

ਨਵੀਂ ਦਿੱਲੀ, 8 ਜੁਲਾਈ ਇਥੋਂ ਦੀ ਇਕ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਬੀਆਰਐਸ …