Home / Punjabi News / ਪੁਡੂਚੇਰੀ ਦੇ ਮੁੱਖ ਮੰਤਰੀ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ

ਪੁਡੂਚੇਰੀ ਦੇ ਮੁੱਖ ਮੰਤਰੀ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ

ਪੁਡੂਚੇਰੀ ਦੇ ਮੁੱਖ ਮੰਤਰੀ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ

ਪੁਡੂਚੇਰੀ, 18 ਫਰਵਰੀ

ਇਥੋਂ ਦੀ ਉਪ ਰਾਜਪਾਲ ਤਮਿਲਿਸਾਈ ਸੌਂਦਰਿਆਰਾਜਨ ਨੇ ਸੱਤਾਧਾਰੀ ਧਿਰ ਦੇ ਕੁਝ ਵਿਧਾਇਕਾਂ ਦੇ ਅਸਤੀਫੇ ਤੋਂ ਬਾਅਦ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਨੂੰ 22 ਫਰਵਰੀ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ ਹੈ। ਇਸ ਵੇਲੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਦੀ ਗਿਣਤੀ ਘੱਟ ਕੇ 14 ਰਹਿ ਗਈ ਹੈ। ਇਸ ਵੇਲੇ ਪੁਡੂਚੇਰੀ ਦੇ 33 ਮੈਂਬਰੀ ਸਦਨ ਵਿਚ ਵਿਰੋਧੀ ਧਿਰ ਦੇ 14 ਮੈਂਬਰ ਹਨ। ਇਸ ਵੇਲੇ ਪੰਜ ਸੀਟਾਂ ਖਾਲੀ ਹਨ ਤੇ ਕਾਂਗਰਸੀ ਵਿਧਾਇਕਾਂ ਦੀ ਗਿਣਤੀ 10 ਹੈ ਜਦਕਿ ਉਸ ਦੇ ਸਹਿਯੋਗੀ ਦਲ ਦੇ ਤਿੰਨ ਵਿਧਾਇਕ ਹਨ। ਸਰਕਾਰ ਨੂੰ ਇਕ ਆਜ਼ਾਦ ਵਿਧਾਇਕ ਦੀ ਵੀ ਹਮਾਇਤ ਹਾਸਲ ਹੈ। ਉਪ ਰਾਜਪਾਲ ਨੇ ਕਿਹਾ ਕਿ ਸੋਮਵਾਰ ਨੂੰ ਸਦਨ ਦੇ ਮੈਂਬਰ ਹੱਥ ਚੁੱਕ ਦੇ ਬਹੁਮਤ ਸਿੱਧ ਕਰਨਗੇ ਤੇ ਪੂਰੀ ਪ੍ਰਕਿਰਿਆ ਦੀ ਵੀਡੀਓਗਰਾਫੀ ਕੀਤੀ ਜਾਵੇਗੀ।-ਪੀਟੀਆਈ


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …