Home / Punjabi News / ਪੀਊਸ਼ ਗੋਇਲ ਦਾ ਵੱਡਾ ਐਲਾਨ, ਰੇਲਵੇ ‘ਚ 50 ਫੀਸਦੀ ਅਹੁਦਿਆਂ ‘ਤੇ ਔਰਤਾਂ ਦੀ ਭਰਤੀ

ਪੀਊਸ਼ ਗੋਇਲ ਦਾ ਵੱਡਾ ਐਲਾਨ, ਰੇਲਵੇ ‘ਚ 50 ਫੀਸਦੀ ਅਹੁਦਿਆਂ ‘ਤੇ ਔਰਤਾਂ ਦੀ ਭਰਤੀ

ਪੀਊਸ਼ ਗੋਇਲ ਦਾ ਵੱਡਾ ਐਲਾਨ, ਰੇਲਵੇ ‘ਚ 50 ਫੀਸਦੀ ਅਹੁਦਿਆਂ ‘ਤੇ ਔਰਤਾਂ ਦੀ ਭਰਤੀ

ਨਵੀਂ ਦਿੱਲੀ— ਰੇਲ ਮੰਤਰੀ ਪੀਊਸ਼ ਗੋਇਲ ਨੇ ਕੇਂਦਰ ਸਰਕਾਰ ਦੇ ਬਜਟ ਤੋਂ ਕੁਝ ਦਿਨ ਪਹਿਲਾਂ ਇਕ ਅਜਿਹਾ ਐਲਾਨ ਕੀਤਾ ਹੈ, ਜੋ ਦੇਸ਼ ਦੀਆਂ ਔਰਤਾਂ ਦੇ ਚਿਹਰੇ ‘ਤੇ ਖੁਸ਼ੀ ਲੈ ਆਇਆ ਹੈ। ਪੀਊਸ਼ ਗੋਇਲ ਨੇ ਕਿਹਾ ਹੈ ਕਿ ਰੇਲਵੇ ‘ਚ ਆਉਣ ਵਾਲੇ ਸਮੇਂ ‘ਚ ਹੋਣ ਵਾਲੀਆਂ ਭਰਤੀਆਂ ‘ਚ 50 ਫੀਸਦੀ ਅਹੁਦਿਆਂ ‘ਤੇ ਔਰਤਾਂ ਦੀ ਭਰਤੀ ਹੋਵੇਗੀ। ਪੀਊਸ਼ ਅਨੁਸਾਰ,”ਰੇਲਵੇ ‘ਚ 9 ਹਜ਼ਾਰ ਅਹੁਦਿਆਂ ਦੀ ਕਾਂਸਟੇਬਲ ਅਤੇ ਸਬ-ਕਾਂਸਟੇਬਲ ਭਰਤੀ ‘ਚ 50 ਫੀਸਦੀ ਅਹੁਦਿਆਂ ‘ਤੇ ਸਿਰਫ਼ ਔਰਤਾਂ ਦੀ ਭਰਤੀ ਕੀਤੀ ਜਾਵੇਗੀ।
4500 ਅਹੁਦਿਆਂ ‘ਤੇ ਹੋਵੇਗੀ ਔਰਤਾਂ ਦੀ ਭਰਤੀ
ਰੇਲਵੇ ਦੀ ਆਰ.ਪੀ.ਐੱਫ. (ਰੇਲਵੇ ਪ੍ਰੋਟੈਕਸ਼ਨ ਫੋਰਸ) ‘ਚ ਮੌਜੂਦਾ ਸਮੇਂ ‘ਚ ਔਰਤਾਂ ਦੀ ਗਿਣਤੀ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਨੇ ਇਹ ਐਲਾਨ ਕੀਤਾ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ ਆਰ.ਪੀ.ਐੱਫ. ਦੇ 9 ਹਜ਼ਾਰ ਅਹੁਦਿਆਂ ਦੀ ਭਰਤੀ ‘ਚ 50 ਫੀਸਦੀ ਯਾਨੀ 4500 ਅਹੁਦਿਆਂ ‘ਤੇ ਔਰਤਾਂ ਦੀ ਭਰਤੀ ਹੋਵੇਗੀ। ਪੀਊਸ਼ ਨੇ ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਪ੍ਰਸ਼ਨਕਾਲ ਦੌਰਾਨ ਇਹ ਗੱਲਾਂ ਕਹੀਆਂ।
ਪੀ.ਐੱਮ. ਮੋਦੀ ਨੇ ਦਿੱਤਾ ਔਰਤਾਂ ਦੀ ਭਰਤੀ ਦਾ ਸੁਝਾਅ
ਪੀਊਸ਼ ਨੇ ਕਿਹਾ,”ਮੌਜੂਦਾ ਸਮੇਂ ‘ਚ ਆਰ.ਪੀ.ਐੱਫ. ‘ਚ ਸਿਰਫ 2.25 ਫੀਸਦੀ ਔਰਤਾਂ ਹਨ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਔਰਤਾਂ ਦੀਆਂ ਭਰਤੀਆਂ ਦਾ ਸੁਝਾਅ ਦਿੱਤਾ। ਜਿਸ ਦੇ ਨਤੀਜੇ ਵਜੋਂ ਸਰਕਾਰ ਆਉਣ ਵਾਲੇ ਸਮੇਂ ‘ਚ 9 ਹਜ਼ਾਰ ਅਹੁਦਿਆਂ ‘ਤੇ ਭਰਤੀ ਕਰਨ ਵਾਲੀ ਹੈ। ਇਨ੍ਹਾਂ ਭਰਤੀਆਂ ‘ਚ ਸਾਡਾ ਧਿਆਨ ਔਰਤਾਂ ਦੀ ਭਰਤੀ ‘ਤੇ ਹੋਵੇਗੀ। ਅਸੀਂ ਇਸ ਵਾਰ 4500 ਮਹਿਲਾ ਕਾਂਸਟੇਬਲਾਂ ਦੀ ਨਿਯੁਕਤੀ ਕਰਨ ਜਾ ਰਹੇ ਹਾਂ, ਜੋ ਕਿ ਕੁੱਲ ਭਰਤੀ ਅਹੁਦਿਆਂ ਦਾ 50 ਫੀਸਦੀ ਹਿੱਸਾ ਹਨ।”
ਇਹ ਭਰਤੀ ਪ੍ਰਕਿਰਿਆ 2018 ਤੋਂ ਕੀਤੀ ਗਈ ਸੀ ਸ਼ੁਰੂ
ਪੀਊਸ਼ ਅਨੁਸਾਰ,”ਇਹ ਭਰਤੀ ਪ੍ਰਕਿਰਿਆ 2018 ਤੋਂ ਸ਼ੁਰੂ ਕੀਤੀ ਗਈ ਸੀ। 8621 ਕਾਂਸਟੇਬਲ ਅਤੇ 1120 ਸਬ-ਕਾਂਸਟੇਬਲ ਭਰਤੀਆਂ ਲਈ ਨੋਟੀਫਿਕੇਸ਼ਨ ਆਈ ਸੀ। ਜਿਸ ‘ਚ 4216 ਕਾਂਸਟੇਬਲ ਭਰਤੀਆਂ ਔਰਤਾਂ ਲਈ ਹੋਣਗੀਆਂ, ਉੱਥੇ ਹੀ 201 ਸਬ ਕਾਂਸਟੇਬਲ ‘ਚ ਔਰਤਾਂ ਦੀ ਭਰਤੀ ਹੋਵੇਗੀ। ਇਹ ਭਰਤੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕਰ ਲਈ ਜਾਵੇਗੀ ਅਤੇ ਇਸ ਤਰ੍ਹਾਂ ਆਰ.ਪੀ.ਐੱਫ. ‘ਚ ਮਹਿਲਾ ਕਾਂਸਟੇਬਲ ਅਤੇ ਅਧਿਕਾਰੀਆਂ ਦੀ ਗਿਣਤੀ ਵਧ ਜਾਵੇਗੀ।”

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …