Home / Punjabi News / ਪਾਕਿ ਵਲੋਂ ਕਰਤਾਰਪੁਰ ਲਾਂਘੇ ਦੀ ਉਸਾਰੀ ਦੀ ਤੀਜੀ ਵੀਡੀਓ ਜਾਰੀ

ਪਾਕਿ ਵਲੋਂ ਕਰਤਾਰਪੁਰ ਲਾਂਘੇ ਦੀ ਉਸਾਰੀ ਦੀ ਤੀਜੀ ਵੀਡੀਓ ਜਾਰੀ

ਪਾਕਿ ਵਲੋਂ ਕਰਤਾਰਪੁਰ ਲਾਂਘੇ ਦੀ ਉਸਾਰੀ ਦੀ ਤੀਜੀ ਵੀਡੀਓ ਜਾਰੀ

ਅੰਮ੍ਰਿਤਸਰ : ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਪਾਕਿਸਤਾਨ ਵੱਲ ਜ਼ੋਰਾ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦੀ ਬੀਤੇ ਦਿਨੀਂ ਪਾਕਿਸਤਾਨ ਵਲੋਂ ਤੀਜੀ ਵੀਡੀਓ ਜਾਰੀ ਕੀਤੀ ਗਈ ਹੈ। ਇਹ ਵੀਡੀਓ ਜਾਰੀ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਦਰਿਆ ਰਾਵੀ ‘ਤੇ ਪੁਲ ਦੀ ਉਸਾਰੀ 100 ਫੀਸਦੀ ਮੁਕੰਮਲ ਕਰ ਲਈ ਗਈ ਹੈ। ਉਸਾਰੀ ਦੇ ਇਲਾਵਾ ਬਾਕੀ ਰਹਿੰਦੇ ਕੰਮ ਇਸ ਈਦ ਦੀਆਂ ਛੁੱਟੀਆਂ ‘ਚ ਮੁਕੰਮਲ ਕਰ ਲਏ ਜਾਣਗੇ।
ਲਾਂਘੇ ਦੀ ਉਸਾਰੀ ਕਰਵਾ ਰਹੇ ਸੀਨੀਅਰ ਇੰਜੀਨੀਅਰ ਖਾਸ਼ਿਫ ਅਲੀ ਨੇ ਦੱਸਿਆ ਕਿ ਕਿ ‘ਡਿਵੈਲਪਮੈਂਟ ਆਫ ਕਰਤਾਰਪੁਰ ਕੋਰੀਡੋਰ’ ਪ੍ਰੋਜੈਕਟ ਅਧੀਨ 28 ਦਸੰਬਰ ਨੂੰ ਸ਼ੁਰੂ ਕੀਤੀ ਗਈ ਕਰਤਾਰਪੁਰ ਲਾਂਘੇ ਦੀ ਉਸਾਰੀ ਲਗਾਤਾਰ ਜਾਰੀ ਹੈ। ਉਸਾਰੀ ਦੇ ਚੱਲਦਿਆਂ ਫਾਊਂਡੇਸ਼ਨ ਦੇ ਸਾਰੇ ਕੰਮ ਲਗਭਗ 100 ਫੀਸਦੀ ਤੇ ਇਮਾਰਤੀ ਉਸਾਰੀ, ਬਾਰਾਂਦਰੀ, ਮੁਸਾਫਿਰਖਾਨਾ, 9868 ਸੁਕਵੇਅਰ ਫੁੱਟ ‘ਚ ਸਰੋਵਰ ਆਦਿ ਦਾ ਕੰਮ 70 ਫੀਸਦੀ ਤੱਕ ਮੁਕੰਮਲ ਕਰ ਲਿਆ ਗਿਆ ਹੈ। ਗੁਰਦੁਆਰਾ ਸਾਹਿਬ ਤੋਂ ਭਾਰਤੀ ਸਰਹੱਦ ਤੱਕ ਇਕ ਕਿੱਲੋਮੀਟਰ ਲੰਮੇ ਪੁਲ ਸਮੇਤ ਲਗਭਗ 4.6 ਕਿੱਲੋਮੀਟਰ ਲੰਬੀ ਸੜਕ ਬਣਾਉਣ ਦਾ ਕੰਮ ਵੀ 90 ਫੀਸਦੀ ਤੋਂ 95 ਫੀਸਦੀ ਤੱਕ ਮੁਕੰਮਲ ਕਰ ਲਿਆ ਗਿਆ ਹੈ। ਇਸ ਦੇ ਇਲਾਵਾ ਸੀਵਰੇਜ ਦਾ ਕੰਮ 60 ਫੀਸਦੀ ਪਾਣੀ ਦੀ ਸਪਲਾਈ ਦਾ 55 ਫੀਸਦੀ ਤੇ ਪਾਣੀ ਨਿਕਾਸੀ ਦਾ ਕੰਮ 50 ਫੀਸਦੀ ਤੋਂ ਵਧੇਰੇ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਕਰਤਾਰਪੁਰ ਲਾਂਘੇ ਲਈ ਭਾਰਤ ਤੋਂ ਆਉਣ ਵਾਲੇ ਯਾਤਰੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਗਭਗ 20 ਕਿਲੋਮੀਟਰ ਖੇਤਰ ‘ਚ ਕੰਡੇਦਾਰ ਤਾਰ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦਰਿਆ ‘ਚ ਆਉਣ ਵਾਲੇ ਹੜ੍ਹ ਦੇ ਮੱਦੇਨਜ਼ਰ ਗੁਰਦੁਆਰੇ ਸਾਹਿਬ ਦੀ ਇਮਾਰਤ ਤੇ ਲਾਂਘੇ ਦੀ ਪਾਣੀ ਤੋਂ ਸੁਰੱਖਿਆ ਲਈ ਦਰਿਆ ‘ਤੇ ਬੰਨ੍ਹ ਬਣਾਏ ਜਾਣ ਦਾ ਕੰਮ ਵੀ ਲਗਭਗ ਮੁਕੰਮਲ ਹੋ ਚੁੱਕਿਆ ਹੈ।

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …