Home / Punjabi News / ਪੁਲਵਾਮਾ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀਆਂ ‘ਚ ਇਕ ਪਾਕਿਸਤਾਨੀ

ਪੁਲਵਾਮਾ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀਆਂ ‘ਚ ਇਕ ਪਾਕਿਸਤਾਨੀ

ਪੁਲਵਾਮਾ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀਆਂ ‘ਚ ਇਕ ਪਾਕਿਸਤਾਨੀ

ਸ਼੍ਰੀਨਗਰ— ਜੰਮੂ-ਕਸ਼ਮੀਰ ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਪੁਲਵਾਮਾ ‘ਚ ਸ਼ੁੱਕਰਵਾਰ ਨੂੰ ਮੁਕਾਬਲੇ ‘ਚ ਢੇਰ ਕੀਤੇ ਗਏ 2 ਅੱਤਵਾਦੀਆਂ ‘ਚੋਂ ਇਕ ਪਾਕਿਸਤਾਨੀ ਸੀ। ਇਨ੍ਹਾਂ ਦੋਹਾਂ ਹੀ ਅੱਤਵਾਦੀਆਂ ਦਾ ਸੰਬੰਧ ਜੈਸ਼-ਏ-ਮੁਹੰਮਦ ਨਾਲ ਸੀ। ਜੰਮੂ-ਕਸ਼ਮੀਰ ਦੇ ਸ਼ੋਪੀਆਂ ਅਤੇ ਪੁਲਵਾਮਾ ਜ਼ਿਲਿਆਂ ‘ਚ ਸ਼ੁੱਕਰਵਾਰ ਨੂੰ 2 ਵੱਖ-ਵੱਖ ਮੁਕਾਬਲਿਆਂ ‘ਚ 4 ਅੱਤਵਾਦੀਆਂ ਅਤੇ ਉਨ੍ਹਾਂ ਦੇ ਇਕ ਸਾਥੀ ਨੂੰ ਢੇਰ ਕਰ ਦਿੱਤਾ ਗਿਆ।
ਪੁਲਸ ਨੇ ਇਕ ਬੁਲਾਰੇ ਨੇ ਦੱਸਿਆ ਕਿ ਦੱਖਣ ਕਸ਼ਮੀਰ ਦੇ ਅਵੰਤੀਪੁਰਾ ਇਲਾਕੇ ‘ਚ ਮੀਦੂਰਾ ‘ਚ ਹੋਏ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀਆਂ ‘ਚੋਂ ਇਕ ਦੀ ਪਛਾਣ ਤਰਾਲ ਦੇ ਡਾਰਗਨੀ ਗੁੰਡ ਵਾਸੀ ਯਵਾਰ ਅਹਿਮਦ ਨਜਰ ਅਤੇ ਦੂਜੇ ਅੱਤਵਾਦੀ ਦੀ ਪਛਾਣ ਪਾਕਿਸਤਾਨੀ ਦੇ ਰੂਪ ‘ਚ ਹੋਈ ਹੈ। ਉਹ ਦਾ ਨਾਂ ਉਮਰ ਸੀ। ਉਨ੍ਹਾਂ ਨੇ ਕਿਹਾ ਸੀ ਪੁਲਸ ਰਿਕਾਰਡ ਅਨੁਸਾਰ ਦੋਵੇਂ ਅੱਤਵਾਦੀਆਂ ਦਾ ਸੰਬੰਧ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਸੀ। ਆਮ ਲੋਕਾਂ ‘ਤੇ ਹਮਲਿਆਂ ਸਮੇਤ ਕਈ ਅੱਤਵਾਦੀਆਂ ਘਟਨਾਵਾਂ ‘ਚ ਉਨ੍ਹਾਂ ਦੀ ਤਲਾਸ਼ ਸੀ। ਬੁਲਾਰੇ ਨੇ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਤੋਂ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਹੋਰ ਸਮੱਗਰੀ ਮਿਲੀ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …