Home / Punjabi News / ਪਾਕਿ: ਰਾਸ਼ਟਰਪਤੀ ਜ਼ਰਦਾਰੀ ਨੇ ਨਵੀਂ ਕੈਬਨਿਟ ਦੇ 19 ਮੰਤਰੀਆਂ ਨੂੰ ਸਹੁੰ ਚੁਕਾਈ

ਪਾਕਿ: ਰਾਸ਼ਟਰਪਤੀ ਜ਼ਰਦਾਰੀ ਨੇ ਨਵੀਂ ਕੈਬਨਿਟ ਦੇ 19 ਮੰਤਰੀਆਂ ਨੂੰ ਸਹੁੰ ਚੁਕਾਈ

ਇਸਲਾਮਾਬਾਦ, 11 ਮਾਰਚ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਨਵੇਂ ਚੁਣੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਮੰਤਰੀ ਦੇ 19 ਮੈਂਬਰਾਂ ਨੂੰ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਨਿਵਾਸ ’ਚ ਹੋਇਆ ਜਿਸ ’ਚ ਪ੍ਰਧਾਨ ਮੰਤਰੀ ਸ਼ਰੀਫ਼ ਸਮੇਤ ਹੋਰ ਲੋਕ ਸ਼ਾਮਲ ਹੋਏ। ਸਹੁੰ ਚੁੱਕਣ ਵਾਲਿਆਂ ’ਚ ਇਸ਼ਾਕ ਡਾਰ, ਖੁਆਜਾ ਆਸਿਫ਼, ਅਹਿਸਾਨ ਇਕਬਾਲ, ਮੁਹੰਮਦ ਔਰੰਗਜ਼ੇਬ, ਆਜ਼ਮ ਤਰਾਾਰ, ਰਾਣਾ ਤਨਵੀਰ, ਮੋਹਸੀਨ ਨਕਵੀ, ਆਹਦ ਚੀਮਾ, ਖਾਲਿਦ ਮਕਬੂਲ ਸਿੱਦੀਕੀ, ਰਿਆਜ਼ ਪਰਿਜ਼ਾਦਾ, ਕਾਸਿਰ ਸ਼ੇਖ, ਸ਼ਾਜ਼ਾ ਫਾਤਿਮਾ, ਅਲੀਨ ਖਾਨ, ਜਾਮ ਕਾਮਲ, ਆਮਿਰ ਮੁਕਾਮ, ਓਵਾਇਸ ਲਹਿਘਾਰੀ, ਅੱਤਾ ਤਰਾਰ, ਸਾਲਿਕ ਹੁਸੈਨ ਅਤੇ ਮੁਸਾਦਿਕ ਮਲਿਕ ਸ਼ਾਮਲ ਹਨ। ਜਾਣਕਾਰੀ ਅਨੁਸਾਰ ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਬਾਅਦ ਵਿੱਚ ਕੀਤੀ ਜਾਵੇਗੀ। -ਪੀਟੀਆਈ

The post ਪਾਕਿ: ਰਾਸ਼ਟਰਪਤੀ ਜ਼ਰਦਾਰੀ ਨੇ ਨਵੀਂ ਕੈਬਨਿਟ ਦੇ 19 ਮੰਤਰੀਆਂ ਨੂੰ ਸਹੁੰ ਚੁਕਾਈ appeared first on Punjabi Tribune.


Source link

Check Also

ਯੂਪੀ: ਬਰਾਤ ’ਚ ਲੈ ਕੇ ਜਾ ਰਹੇ ਲਾੜੇ ’ਤੇ ਲੜਕੀ ਦੇ ਪ੍ਰੇਮੀ ਨੇ ਤੇਜ਼ਾਬ ਦਾ ਕੈਨ ਡੋਲਿਆ, ਹਾਲਤ ਗੰਭੀਰ

ਭਦੋਹੀ (ਉੱਤਰ ਪ੍ਰਦੇਸ਼), 20 ਜੂਨ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਵਿੱਚ ਬਰਾਤ ਦੌਰਾਨ ਲਾੜੇ ਅਤੇ …