ਕਰਾਚੀ, 25 ਨਵੰਬਰ
ਕਰਾਚੀ ਦੇ ਰਾਸ਼ਿਦ ਮਿਨਹਾਸ ਰੋਡ ‘ਤੇ ਆਰਜੇ ਮਾਲ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਜ਼ਖ਼ਮੀ ਹੋ ਗਏ। ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜ਼ਾ ਵਹਾਬ ਨੇ ਕਿਹਾ ਕਿ ਅੱਗ ਬੁਝਾਈ ਜਾ ਚੁੱਕੀ ਹੈ। ਨੌਂ ਲਾਸ਼ਾਂ ਹਸਪਤਾਲਾਂ ਵਿੱਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅੱਠ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ (ਜੇਪੀਐਮਸੀ) ਅਤੇ ਇੱਕ ਸਿਵਲ ਹਸਪਤਾਲ ਕਰਾਚੀ (ਸੀਐਚਕੇ) ਵਿੱਚ ਹੈ। ਜ਼ਖ਼ਮੀਆਂ ਸਮੇਤ 30 ਵਿਅਕਤੀਆਂ ਨੂੰ ਬਚਾਇਆ ਗਿਆ ਹੈ।
The post ਪਾਕਿਸਤਾਨ: ਕਰਾਚੀ ਦੇ ਮਾਲ ਨੂੰ ਅੱਗ ਲੱਗਣ ਕਾਰਨ 11 ਮੌਤਾਂ ਤੇ 22 ਜ਼ਖ਼ਮੀ appeared first on punjabitribuneonline.com.
Source link
Asian Tribune Your Multilingual Newspaper covering World and local news News