ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਪਤਨੀ ‘ਚੱਲ ਸੰਪਤੀ’ ਜਾਂ ‘ਚੀਜ਼’ ਨਹੀਂ ਤੇ ਨਾਲ ਰਹਿਣ ਦਾ ਚਾਹਵਾਨ ਹੋਣ ਦੇ ਬਾਵਜੂਦ ਪਤੀ ਉਸ ਲਈ ਪਤਨੀ ‘ਤੇ ਦਬਾਅ ਨਹੀਂ ਬਣਾ ਸਕਦਾ।
ਇੱਕ ਔਰਤ ਵੱਲੋਂ ਪਤੀ ਖਿਲਾਫ ਜ਼ਾਲਮਾਨਾ ਰਵੱਈਏ ਦੇ ਲਾਏ ਦੋਸ਼ਾਂ ਦੇ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਹ ਗੱਲ਼ ਕਹੀ ਹੈ। ਔਰਤ ਨੇ ਆਪਣੇ ਇਲਜ਼ਾਮ ਵਿੱਚ ਕਿਹਾ ਹੈ ਕਿ ਪਤੀ ਚਾਹੁੰਦਾ ਹੈ ਕਿ ਉਹ ਉਸ ਨਾਲ ਰੁਕੇ ਪਰ ਪਤਨੀ ਖੁਦ ਉਸ ਨਾਲ ਨਹੀਂ ਰਹਿਣਾ ਚਾਹੁੰਦੀ।
ਜਸਟਿਸ ਮਦਨ ਬੀ ਲੋਕੁਰ ਤੇ ਦੀਪਕ ਗੁਪਤਾ ਅਧਾਰਤ ਬੈਂਚ ਨੇ ਅਦਾਲਤ ਵਿੱਚ ਮੌਜੂਦ ਵਿਅਕਤੀ ਨੂੰ ਕਿਹਾ, ”ਉਹ ਇੱਕ ਚੱਲ ਸੰਪਤੀ ਨਹੀਂ। ਤੁਸੀਂ ਉਸ ਨੂੰ ਮਜਬੂਰ ਨਹੀਂ ਕਰ ਸਕਦੇ। ਜਦੋਂ ਉਹ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ, ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਤੁਸੀਂ ਉਸ ਨਾਲ ਰਹੋਗੇ।”
Asian Tribune Your Multilingual Newspaper covering World and local news News