Home / World / ਲੁਧਿਆਣਾ ਦੇ ਹੋਟਲ ਮਾਲਕ ਖਿਲਾਫ ਬਲਾਤਕਾਰ ਦਾ ਕੇਸ

ਲੁਧਿਆਣਾ ਦੇ ਹੋਟਲ ਮਾਲਕ ਖਿਲਾਫ ਬਲਾਤਕਾਰ ਦਾ ਕੇਸ

ਲੁਧਿਆਣਾ ਦੇ ਹੋਟਲ ਮਾਲਕ ਖਿਲਾਫ ਬਲਾਤਕਾਰ ਦਾ ਕੇਸ

ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ ਪੰਜ ਵਿੱਚ ਲੁਧਿਆਣਾ ਫਿਰੋਜ਼ਗਾਂਧੀ ਮਾਰਕਿਟ ਸਥਿਤ ਸ਼ਹਿਰ ਦੇ ਸਭ ਤੋਂ ਪੁਰਾਣੇ ਲਗਜ਼ਰੀ ਹੋਟਲ ਏ ਦੇ ਮਾਲਕ ਅਜੀਤ ਸਿੰਘ ਗਰੇਵਾਲ ’ਤੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੀ ਪਤਨੀ ਰਾਣੀ ਤੇ ਪੁੱਤਰ ਜਾਵੇਦ ਨੂੰ ਵੀ ਲੜਕੀ ਦੀ ਕੁੱਟਮਾਰ ਕਰਨ ਤੇ  ਪਿਸਤੌਲ ਦਿਖਾ ਕੇ ਧਮਕਾਉਣ ਦੇ ਦੋਸ਼ ’ਚ ਨਾਮਜ਼ਦ ਕੀਤਾ ਹੈ।

ਪੁਲਿਸ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਸ ਨੇ ਐਮਬੀਏ ਕੀਤੀ ਹੈ ਤੇ ਉਹ ਆਈਏਐਸ ਦੀ ਤਿਆਰੀ ਕਰ ਰਹੀ ਹੈ। ਫਰਵਰੀ 2016 ’ਚ ਨੌਕਰੀ ਲਈ ਹੋਟਲ ਗਈ ਸੀ ਜਿੱਥੇ ਹੋਟਲ ਦੇ ਐਮਡੀ ਅਜੀਤ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਫ਼ਿਲਮ ਪ੍ਰੋਡਕਸ਼ਨ ਦਾ ਕੋਰਸ ਕਰ ਲਏ ਤਾਂ ਉਹ ਉਸ ਨੂੰ ਆਪਣੇ ਫ਼ਿਲਮ ਪ੍ਰੋਡਕਸ਼ਨ ਹਾਊਸ ਦੀ ਹਿੱਸੇਦਾਰੀ ਦੇ ਦੇਣਗੇ। ਇਸ ਪਿੱਛੋਂ ਉਹ ਅਕਸਰ ਉਸ ਨੂੰ ਮਿਲਣ ਲੱਗਾ।

ਜੂਨ 2016 ਵਿੱਚ ਅਜੀਤ ਸਿੰਘ ਉਸ ਨੂੰ ਦਿੱਲੀ ਲੈ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਚੁੱਪ ਕਰਾ ਦਿੱਤਾ। ਅਜੀਤ ਸਿੰਘ ਨੇ ਕਈ ਵਾਰ ਵੱਖ-ਵੱਖ ਥਾਈਂ ਉਸ ਨਾਲ ਸਬੰਧ ਬਣਾਏ। 7 ਮਾਰਚ ਨੂੰ ਮੁਲਜ਼ਮ ਨੇ ਲੜਕੀ ਨੂੰ ਵਿਆਹ ਕਰਾਉਣੋਂ ਇਨਕਾਰ ਕਰ ਦਿੱਤਾ ਤੇ ਆਪਣੀ ਪਤਨੀ ਤੇ ਪੁੱਤਰ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਜਾਵੇਦ ਨੇ ਪਿਸਤੌਲ ਤਾਣ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਫਿਲਹਾਲ ਮੁਲਜ਼ਮ ਅਜੇ ਫਰਾਰ ਹੈ

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …