Home / Punjabi News / ਪਟਿਆਲਾ: ਵਧੀਆ ਕਾਰਗੁਜ਼ਾਰੀ ਲਈ ਬਹਾਦਰ ਦਾਸ ਦੀ ਐੱਸਆਈ ਵਜੋਂ ਤਰੱਕੀ

ਪਟਿਆਲਾ: ਵਧੀਆ ਕਾਰਗੁਜ਼ਾਰੀ ਲਈ ਬਹਾਦਰ ਦਾਸ ਦੀ ਐੱਸਆਈ ਵਜੋਂ ਤਰੱਕੀ

ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਅਕਤੂਬਰ
ਕਈ ਸਾਲਾਂ ਤੋਂ ਸੀਆਈਏ ਸਟਾਫ ਪਟਿਆਲਾ ’ਚ ਤਾਇਨਾਤ ਏਐੱਸਆਈ ਬਹਾਦਰ ਦਾਸ ਨੂੰ ਪੰਜਾਬ ਸਰਕਾਰ ਨੇ ਸਬ ਇੰਸਪੈਕਟਰ (ਐੱਸਆਈ) ਬਣਾ ਦਿੱਤਾ ਹੈ। ਬਾਹਦਰ ਦਾਸ ਨੇ ਕਈ ਮਾਮਲੇ ਹੱਲ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਲਈ ਉਨ੍ਹਾਂ ਨੂੰ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਅਤੇ
ਐੱਸਐੱਸਪੀ ਵਰੁਣ ਸ਼ਰਮਾ ਦੀ ਸਿਫਾਰਸ ‘ਤੇ ਡੀਜੀਪੀ ਗੌਰਵ ਯਾਦਵ ਵੱਲੋਂ ਤਰੱਕੀ ਦਿੱਤੀ ਗਈ ਹੈ। ਅੱਜ ਬਹਾਦਰ ਦਾਸ ਦੇ ਮੋਢਿਆਂ ’ਤੇ ਅੱਜ ਇਥੇ ਐੱਸਐੱਸਪੀ ਵਰੁਣ ਸ਼ਰਮਾ ਅਤੇ ਐੱਸਪੀ ਇਨਵੈਸਟੀਗੇਸ਼ਨ ਹਰਵੀਰ ਸਿੰਘ ਅਟਵਾਲ ਨੇ ਸਬ ਇੰਸਪੈਕਟਰ ਦੇ ਸਟਾਰ ਲਾਏ। ਇਸ ਮੌਕੇ ਐੱਸਪੀ (ਅਪਰੇਸ਼ਨ) ਸੌਰਵ ਜਿੰਦਲ, ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਅਤੇ ਥਾਣਾ ਸ਼ੰਭੂ ਦੇ ਐੱਸਐੱਚਓ ਇੰਸਪੈਕਟਰ ਰਾਹੁਲ ਕੌਸ਼ਲ ਮੌਜੂਦ ਸਨ।

The post ਪਟਿਆਲਾ: ਵਧੀਆ ਕਾਰਗੁਜ਼ਾਰੀ ਲਈ ਬਹਾਦਰ ਦਾਸ ਦੀ ਐੱਸਆਈ ਵਜੋਂ ਤਰੱਕੀ appeared first on punjabitribuneonline.com.


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …