Home / Punjabi News / ਪਟਨਾ ਜਾਣ ਵਾਲੇ ਸ਼ਰਧਾਲੂਆਂ ਲਈ ਹੋਟਲ ਵਰਗੀ ਬਣ ਰਹੀ ਹੈ ‘ਟੈਂਟ ਸਿਟੀ’

ਪਟਨਾ ਜਾਣ ਵਾਲੇ ਸ਼ਰਧਾਲੂਆਂ ਲਈ ਹੋਟਲ ਵਰਗੀ ਬਣ ਰਹੀ ਹੈ ‘ਟੈਂਟ ਸਿਟੀ’

ਪਟਨਾ ਜਾਣ ਵਾਲੇ ਸ਼ਰਧਾਲੂਆਂ ਲਈ ਹੋਟਲ ਵਰਗੀ ਬਣ ਰਹੀ ਹੈ ‘ਟੈਂਟ ਸਿਟੀ’

ਬਿਹਾਰ— ਸਿੱਖਾਂ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350ਵਾਂ ਪ੍ਰਕਾਸ਼ ਪੁਰਬ ਕਈ ਮਾਇਨਿਆਂ ਵਿਚ ਇਤਿਹਾਸ ਰਚ ਗਿਆ। ਦੇਸ਼ ਤੇ ਵਿਦੇਸ਼ ਤੋਂ ਪਟਨਾ ਪਹੁੰਚਣ ਵਾਲੇ ਹਜ਼ਾਰਾਂ ਸਿੱਖ ਸ਼ਰਧਾਲੂਆਂ ਦੀ ਮਹਿਮਾਨ ਨਿਵਾਜੀ ਅੱਜ ਤਕ ਗਲੋਬਲ ਪੱਧਰ ‘ਤੇ ਸੁਰਖੀਆਂ ਬਟੋਰ ਰਹੀ ਹੈ। ਬਿਹਾਰ ਅਤੇ ਬਿਹਾਰੀਆਂ ਦੀ ਮਹਿਮਾਨ ਨਿਵਾਜੀ ਦੀ ਭਾਵਨਾ ਅਤੇ ਕੋਸ਼ਿਸ਼ਾਂ ਗੁਰੂ ਜੀ ਦੇ 352ਵੇਂ ਪ੍ਰਕਾਸ਼ ਪੁਰਬ ‘ਤੇ ਵੀ ਦੁਨੀਆ ਲਈ ਖਾਸ ਨਜੀਰ ਬਣੇਗੀ। 11 ਤੋਂ 13 ਜਨਵਰੀ ਤਕ ਦੇ ਆਯੋਜਨ ‘ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੇ ਠਹਿਰਣ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਕੰਗਨ ਘਾਟ ਵਿਚ ਗੰਗਾ ਤੱਟ ‘ਤੇ ਸ਼ਰਧਾ ਦੀ ਬਸਤੀ ਵਿਕਸਿਤ ਕੀਤੀ ਗਈ ਹੈ। ਤਿਆਰੀਆਂ ਨੂੰ ਮੁਕੰਮਲ ਕਰਨ ਲਈ ਕੜਾਕੇ ਦੀ ਠੰਡ ਵਿਚ ਵੀ ਸੈਂਕੜੇ ਮਜ਼ਦੂਰ ਦਿਨ-ਰਾਤ ਇਕ ਕਰ ਕੇ ਟੈਂਟ ਸਿਟੀ ਵਸਾਉਣ ਵਿਚ ਲੱਗੇ ਹੋਏ ਹਨ। ਅੱਜ ਇਹ ਅਦਭੁੱਤ ‘ਮਿੰਨੀ ਸ਼ਹਿਰ’ ਮੁਕੰਮਲ ਹੋ ਜਾਵੇਗਾ। ਪ੍ਰਕਾਸ਼ ਪੁਰਬ ਦੌਰਾਨ ਇੱਥੇ ਭਗਤੀ ਵਿਚ ਡੁੱਬਿਆ ਜਨ ਸੈਲਾਬ ਇਨਸਾਨ ਅਤੇ ਇਨਸਾਨੀਅਤ ਦੀ ਸੇਵਾ ਵਧ ਚੜ੍ਹ ਕੇ ਕਰਦਾ ਨਜ਼ਰ ਆਵੇਗਾ।
ਹੋਟਲ ਵਰਗੀਆਂ ਤਮਾਮ ਸਹੂਲਤਾਂ—
ਕੰਗਨ ਘਾਟ ਤੋਂ ਲੈ ਕੇ ਕਿਲਾ ਘਾਟ ਤਕ ਕਰੀਬ 30 ਏਕੜ ਜ਼ਮੀਨ ‘ਤੇ ਵਸ ਰਹੇ ਟੈਂਟ ਸਿਟੀ ਵਿਚ ਸਿੱਖ ਸ਼ਰਧਾਲੂਆਂ ਦੇ ਠਹਿਰਣ ਲਈ ‘ਸਵਿਸ ਕਾਟੇਜ’ ਤਿਆਰ ਕੀਤੀ ਗਈ ਹੈ। ਟੈਂਟ ਸਿਟੀ ਦਾ ਨਿਰਮਾਣ ਕਰ ਰਹੀ ਕੰਪਨੀ ਪਿਰਾਮਿਡ ਫੈਬਕੋਨ ਇਵੈਂਟ ਦੇ ਮੈਨੇਜਰ ਪ੍ਰਾਈਵੇਟ ਲਿਮਟਿਡ ਦੇ ਅਧਿਕਾਰੀ ਪ੍ਰਤੀਕ ਕਸ਼ਯਪ ਨੇ ਦੱਸਿਆ ਕਿ ਸਵਿਸ ਕਾਟੇਜ ਵਿਚ ਦੋ ਬੈੱਡ, ਆਰਾਮਦਾਇਕ ਕੁਰਸੀ, ਟੇਬਲ, ਗੱਦਾ, ਰਜਾਈ, ਗੀਜ਼ਰ, ਇੰਗਲਿਸ਼ ਟਾਇਲਟ, ਬੇਸਿਨ, ਚਾਰਜਿੰਗ ਵਿਵਸਥਾ ਸਮੇਤ ਹੋਰ ਆਧੁਨਿਕ ਸਹੂਲਤਾਂ ਉਪਲੱਬਧ ਹਨ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਦਾ ਐਲਾਨ 18 ਨੂੰ

ਦਰਸ਼ਨ ਸਿੰਘ ਸੋਢੀ ਮੁਹਾਲੀ, 17 ਅਪਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ …