Home / World / ਨੋਟਬੰਦੀ ਕਾਰਨ ਅੰਮ੍ਰਿਤਸਰ ‘ਚ 50 ਸਨਅੱਤਾਂ ਦੇ ਬੰਦ ਹੋਣ ‘ਤੇ ਵਰ੍ਹੀ ਕਾਂਗਰਸ

ਨੋਟਬੰਦੀ ਕਾਰਨ ਅੰਮ੍ਰਿਤਸਰ ‘ਚ 50 ਸਨਅੱਤਾਂ ਦੇ ਬੰਦ ਹੋਣ ‘ਤੇ ਵਰ੍ਹੀ ਕਾਂਗਰਸ

ਨੋਟਬੰਦੀ ਕਾਰਨ ਅੰਮ੍ਰਿਤਸਰ ‘ਚ 50 ਸਨਅੱਤਾਂ ਦੇ ਬੰਦ ਹੋਣ ‘ਤੇ ਵਰ੍ਹੀ ਕਾਂਗਰਸ

3ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਓ.ਪੀ ਸੋਨੀ ਨੇ ਮੋਦੀ ਸਰਕਾਰ ਦੇ ਨੋਟਬੰਦੀ ਦੇ ਗੈਰ ਸੰਗਠਿਤ ਕਦਮ ਦੀ ਨਿੰਦਾ ਕੀਤੀ ਹੈ, ਜਿਸ ਕਾਰਨ 50 ਤੋਂ ਵੱਧ ਉਦਯੋਗਾਂ ਨੂੰ ਆਪਣੀਆਂ ਗਤੀਵਿਧੀਆਂ ਬੰਦ ਕਰਕੇ ਫੈਕਟਰੀਆਂ ਦੀਆਂ ਚਾਬੀਆਂ ਡੀ.ਸੀ ਨੂੰ ਫਡ਼੍ਹਾਉਣ ਵਾਸਤੇ ਮਜ਼ਬੂਰ ਹੋਣਾ ਪਿਆ।
ਸੋਨੀ ਨੇ ਕਿਹਾ ਕਿ ਨੋਟਬੰਦੀ ਕਾਰਨ ਫੈਕਟਰੀਆਂ ਦਾ ਕੰਮ ਚਲਾਉਣ ਲਈ ਰੁਪਏ ਨਾ ਹੋਣ ਅਤੇ ਇਸ ਐਲਾਨ ਤੋਂ ਬਾਅਦ ਬੈਂਕਾਂ ਵੱਲੋਂ ਘੱਟ ਘੱਟ ਰਾਸ਼ੀਆਂ ਨੂੰ ਵੀ ਜ਼ਾਰੀ ਨਾ ਕਰਨ ਨਾਲ ਇਨ੍ਹਾਂ ਉਦਯੋਗਾਂ ਕੋਲ ਕੋਈ ਵਿਕਲਪ ਨਹੀਂ ਬੱਚਿਆ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੈਰ ਸੰਗਠਿਤ ਕਦਮ ਕਾਰਨ ਲੋਕਾਂ ਨੂੰ ਆਪਣੀ ਦੋ ਵਕਤ ਦੀਆਂ ਲੋਡ਼ਾਂ ਨੂੰ ਪੂਰਾ ਕਰਨ ਵਾਸਤੇ ਵੀ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੋਨੀ ਨੇ ਕਿਹਾ ਕਿ ਡੀ.ਸੀ ਨੂੰ 50 ਉਦਯੋਗਾਂ ਦੀਆਂ ਚਾਬੀਆਂ ਸੌਂਪਣ ਤੋਂ ਪਹਿਲਾਂ, ਨਗਦੀ ਸੰਕਟ ਕਰਕੇ ਉਨ੍ਹਾਂ ਵੱਲੋਂ ਬਿਜਨੇਸ ਚਲਾਉਣ ‘ਚ ਅਸਮਰਥ ਹੋਣ ਨਾਲ ਆਪਣੇ ਕੰਮ ਬਦ ਕਰਨ ਦੇ ਫੈਸਲੇ ਦੇ ਪ੍ਰਤੀਕ ਵਜੋਂ ਉਦਯੋਗਾਂ ਦੇ ਪ੍ਰਤੀਨਿਧਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਨੇ ਕਿਹਾ ਕਿ ਉਦਯੋਗ ਆਪਣੇ ਕਰਮਚਾਰੀਆਂ ਤੇ ਮਜ਼ਦੂਰਾਂ ਨੁੰ ਅਦਾਇਗੀਆਂ ਨਹੀਂ ਕਰ ਪਾ ਰਹੇ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਪ੍ਰਵਾਸੀ ਹਨ ਅਤੇ ਉਹ ਨੋਟਬੰਦੀ ਕਾਰਲ ਆਪੋ ਆਪਣੇ ਸ਼ਹਿਰਾਂ ਨੂੰ ਵਾਪਿਸ ਪਰਤ ਚੁੱਕੇ ਹਨ। ਇਥੋਂ ਤੱਕ ਕਿ ਮੋਦੀ ਸਰਕਾਰ ਦੇ ਐਲਾਨ ਕਾਰਨ 86 ਪ੍ਰਤੀਸ਼ਤ ਤੱਕ ਨਗਦੀ ਮਾਰਕੀਟ ‘ਚੋਂ ਬਾਹਰ ਆ ਜਾਣ ਕਾਰਨ ਗਾਹਕ ਹੀ ਗਾਇਬ ਹੈ।
ਸੇਠ ਨੇ ਕਿਹਾ ਕਿ ਅਸੀਂ ਬਿਜਲੀ ਦੇ ਬਿੱਲ, ਸਟਾਫ ਦੀ ਸੈਲਰੀ ਸਮੇਤ ਆਪਣੇ ਲੋਡ਼ੀਂਦੇ ਖਰਚੇ ਨਹੀਂ ਕੱਢ ਪਾ ਰਹੇ ਹਾਂ। ਅਜਿਹੇ ‘ਚ ਉਦਯੋਗਾਂ ਕੋਲ ਬੰਦ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬੱਚਿਆ ਹੈ।
ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੀ ਮੁਹਿੰਮ ਨੇ ਭਾਵੇਂ ਕੇਂਦਰ ਸਰਕਾਰ ਦੇ ਮਾਲੀਏ ‘ਚ ਵਾਧਾ ਕੀਤਾ ਹੋਵੇ, ਪਰ ਪੰਜਾਬ ਵਰਗੇ ਸੂਬਿਆਂ ਦੇ ਹਾਲਾਤ ਬਿਗਡ਼ ਗਏ ਹਨ, ਜਿਥੇ ਦੋਵੇਂ ਵੈਟ ਤੇ ਸਟੈਂਪ ਡਿਊਟੀ ਹੇਠਾਂ ਖਿਸਕ ਗਏ ਹਨ। ਉਨ੍ਹਾਂ ਨੇ ਜਾਣਨਾ ਚਾਹਿਆ ਹੈ ਕਿ ਮੋਦੀ ਸਰਕਾਰ ਕਿਵੇਂ ਸੂਬਾ ਸਰਕਾਰ ਨੂੰ ਉਸਦੇ ਘਾਟਿਆਂ ਦੀ ਭਰਪਾਈ ਕਰੇਗੀ।
ਸੋਨੀ ਨੇ ਨੋਟਬੰਦੀ ਦੀ ਪੂਰੀ ਪ੍ਰੀਕ੍ਰਿਆ ਨੂੰ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਸਰ੍ਹੇਆਮ ਲੁੱਟ ਕਰਾਰ ਦਿੰਦਿਆਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਘੱਟਣ ਦੇ ਬਾਵਜੂਦ ਪੰਜਾਬ ‘ਚ ਪਟਰੋਲ ਤੇ ਡੀਜ਼ਲ ਦੇ ਰੇਟ ਵੱਧੇ ਸਨ। ਜਿਸ ਤੋਂ ਸਾਫ ਹੁੰਦਾ ਹੈ ਕਿ ਸਰਕਾਰਾਂ ਆਪਣੀ ਭਲਾਈ ਬਾਰੇ ਸੋਚਦਿਆਂ ਲੋਕਾਂ ਨੂੰ ਲੁੱਟਣ ‘ਚ ਵਿਅਸਤ ਹਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …