Home / Punjabi News / ਨੇਟੋ ਜੰਗ ‘ਚ ਮੌਜੂਦ ਹੈ -ਰਸ਼ੀਆ

ਨੇਟੋ ਜੰਗ ‘ਚ ਮੌਜੂਦ ਹੈ -ਰਸ਼ੀਆ

ਨੇਟੋ ਜੰਗ ‘ਚ ਮੌਜੂਦ ਹੈ -ਰਸ਼ੀਆ

ਦਵਿੰਦਰ ਸਿੰਘ ਸੋਮਲ
ਰਸ਼ੀਆ ਦਾ ਕਹਿਣਾ ਹੈ ਕੀ ਨੈਟੋ ਪ੍ਰਭਾਵਸ਼ਾਲੀ ਰੂਪ ਨਾਲ ਇਸ ਜੰਗ ‘ਚ ਸ਼ਾਮਿਲ ਹੈ ਅਤੇ ਪੱਛਮ ਵਲੋ ਆ ਰਹੇ ਹਥਿਆਰ ਇਸ ਲੜਾਈ ਨੂੰ ਹੋਰ ਵਧਾ ਰਹੇ ਨੇ। ਚਲ ਰਹੀ ਜੰਗ ਦੇ 61ਵੇ ਦਿਨ ਤੇ ਬੋਲਦਿਆ ਰਸ਼ੀਆ ਦੇ ਵਿਦੇਸ਼ ਮੰਤਰੀ ਸਰਗਈ ਲਾਰੌਵ ਨੇ ਕਿਹਾ ਕੀ ਜਿਸ ਢੰਗ ਨਾਲ ਨੇਟੋ ਵਲੋ ਵਸਤੂਆ ਅਤੇ ਹਥਿਆਰ ਯੁਕਰੇਨ ਨੂੰ ਦਿੱਤੇ ਜਾ ਰਹੇ ਨੇ ਉਹ ਜੰਗ ਅੰਦਰ ਰਸ਼ੀਆ ਵਿਰੁੱਧ ਹੈ ਅਤੇ ਨੇਟੋ ਵਲੋ ਬਲਦੀ ਉੱਤੇ ਤੇਲ ਪਾਇਆ ਜਾ ਰਿਹਾ। ਮਿਸਟਰ ਲਾਰੌਵ ਨੇ ਕਿਹਾ ਕੀ ਪੱਛਮੀ ਮੁੱਲਖਾ ਵਲੋ ਭੇਜੇ ਜਾ ਰਹੇ ਹਥਿਆਰ ਰਸ਼ੀਆ ਲਈ ਜਾਇਜ ਲੋਜਟੀਮੇਟ ਨਿਸ਼ਾਨੇ ਨੇ ਅਤੇ ਰਸ਼ੀਆ ਪਹਿਲਾ ਹੀ ਪੱਛਮੀ ਯੁਕਰੇਨ ‘ਚ ਹਥਿਆਰਾ ਦੇ ਟਿਕਾਣਿਆ ਨੂੰ ਨਿਸ਼ਾਨਾ ਬਣਾ ਚੁੱਕਾ ਹੈ। ਚਲ ਰਹੀ ਜੰਗ ਦੇ ਸਦੰਰਭ ‘ਚ ਹੀ ਯੂਐਨ ਸੇਕਰੇਟਰੀ ਜੇਨਰਲ ਅੇਨਟੀਨਉ ਗੁਟਰਸ ਅੱਜ ਮੌਸਕੋ ਅੰਦਰ ਵਲਾਦੀਮਾਰ ਪੂਤਿਨ ਨਾਲ ਮੁਲਾਕਾਤ ਕਰ ਰਹੇ ਨੇ ਇਸਤੋ ਬਾਅਦ ਵੀਰਵਾਰ ਨੂੰ ਉਹ ਯੁਕਰੇਨੀਅਨ ਮੁੱਖੀ ਵਲੋਦੀਮੇਰ ਜੇਲਨੇਸਕੀ ਨੂੰ ਮਿਲਣਗੇ। ਯੂਐਨ ਸੇਕਰੇਟਰੀ ਜੇਨਰਲ ਇੱਕ ਮੁਨੱਖਤਾਵਾਦੀ ਸੰਧੀ ਦੀ ਗਲ ਕਰ ਰਹੇ ਨੇ। ਯੂਐਸ ਸੇਕਰੇਟਰੀ ਆਫ ਸਟੇਟ ਅੇਨਟੋਨੀ ਬਿਲਕੰਨ ਨੇ ਕਿਹਾ ਕੀਅਵ ਦੀ ਜੰਗ ਜਿੱਤ ਲਈ ਗਈ ਹੈ ਪਰ ਨਾਲ ਹੀ ਉਹਨਾਂ ਵਾਰਨ ਕੀਤਾ ਕੇ ਯੁਕਰੇਨ ਦੇ ਹੋਰ ਖਿੱਤਿਆ ਵਿੱਚ ਰਸ਼ੀਅਨ ਫੋਰਸਸ ਵਲੋ ਅੱਤਿਆਚਾਰ ਜਾਰੀ ਨੇ।
ਯੂਕੇ ਨੇ ਕਿਹਾ ਹੇ ਕੀ ਉਹ ਯੁਕਰੇਨ ਲਈ ਹਥਿਆਰਬੰਦ ਵਾਹਨ ਹੋਰ ਐਬੂਲੇਂਸਸ ਅਤੇ ਯੁਕਰੇਨੀਅਨ ਡੋਕਟਰਸ ਦੀ ਟਰੈਨਿੰਗ ਲਈ ਹੋਰ ਫੰਡਿਗ ਵੀ ਕਰ ਰਹੇ ਨੇ। ਯੁਕਰੇਨ ਨੇ ਦੱਸਿਆ ਕੇ ਮਾਰੀਉਪਲ ਵਿੱਚੋ ਲੋਕਾ ਨੂੰ ਬਾਹਰ ਕੱਢਣ ਲਈ ਕਿਸੇ ਲਾਂਘੇ ਤੇ ਸਹਿਮਤੀ ਨਹੀ ਬਣ ਸਕੀ। ਚਲ ਰਹੀ ਜੰਗ ਨੇ ਯੁਕਰੇਨ ਦੇ ਖੇਤੀਬਾੜੀ ਉਤਪਾਦਨ ਅੰਦਰ ਬੁਰੀ ਤਰਾ ਵਿਘਨ ਪਾਇਆ ਹੈ। 2022 ਅੰਦਰ ਜੋ ਉਪਜ ਹੋਵੇਗੀ ਉਹ 2021 ਨਾਲੋ ਵੀਹ ਪ੍ਰਤੀਸ਼ਤ ਘੱਟ ਹੈ।

 

The post ਨੇਟੋ ਜੰਗ ‘ਚ ਮੌਜੂਦ ਹੈ -ਰਸ਼ੀਆ first appeared on Punjabi News Online.


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …