Home / Punjabi News / ਐਲਗਾਰ ਪਰਿਸ਼ਦ ਮਾਮਲਾ: ਗੌਤਮ ਨਵਲਖਾ ਦੀ ਘਰ ਵਿੱਚ ਨਜ਼ਰਬੰਦ ਰੱਖਣ ਦੀ ਅਪੀਲ ਰੱਦ

ਐਲਗਾਰ ਪਰਿਸ਼ਦ ਮਾਮਲਾ: ਗੌਤਮ ਨਵਲਖਾ ਦੀ ਘਰ ਵਿੱਚ ਨਜ਼ਰਬੰਦ ਰੱਖਣ ਦੀ ਅਪੀਲ ਰੱਦ

ਐਲਗਾਰ ਪਰਿਸ਼ਦ ਮਾਮਲਾ: ਗੌਤਮ ਨਵਲਖਾ ਦੀ ਘਰ ਵਿੱਚ ਨਜ਼ਰਬੰਦ ਰੱਖਣ ਦੀ ਅਪੀਲ ਰੱਦ

ਮੁੰਬਈ, 26 ਅਪਰੈਲ

ਬੰਬਈ ਹਾਈ ਕੋਰਟ ਨੇ ਮੰਗਲਵਾਰ ਨੂੰ ਐਲਗਾਰ ਪਰਿਸ਼ਦ ਮਾਓਵਾਦੀ ਸਬੰਧ ਮਾਮਲੇ ਵਿੱਚ ਮੁਲਜ਼ਮ ਗੌਤਮ ਨਵਲਖਾ ਦੀ ਉਸ (ਖੁਦ) ਨੂੰ ਤਾਲੋਜਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਦੀ ਥਾਂ ਘਰ ਵਿੱਚ ਨਜ਼ਰਬੰਦ ਰੱਖਣ ਦੀ ਅਪੀਲ ਰੱਦ ਕਰ ਦਿੱਤੀ ਹੈ। ਜਸਟਿਸ ਐਸ ਬੀ ਸ਼ੁਕਰੇ ਅਤੇ ਜਸਟਿਸ ਜੇ ਏ ਸਨਪ ਦੀ ਬੈਂਚ ਨੇ ਅਪੀਲ ਰੱਦ ਕਰਦਿਆਂ ਕਿਹਾ ਕਿ ਜੇ ਨਵਲਖਾ ਨੂੰ ਤਾਲੋਜਾ ਜੇਲ੍ਹ ਵਿੱਚ ਸਿਹਤ ਸਹੂਲਤ ਅਤੇ ਬੁਨਿਆਦੀ ਘਾਟ ਨਾਲ ਸਬੰਧਤ ਕੋਈ ਸ਼ਿਕਾਇਤ ਹੈ ਤਾਂ ਉਸ ਇਸ ਸਬੰਧੀ ਵਿਸ਼ੇਸ਼ ਐਨਆਈਏ ਅਦਾਲਤ ਨੂੰ ਸੂਚਿਤ ਕਰਨ। ਨਵਲਖਾ ਨੇ ਜੇਲ੍ਹ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਖੁਦ ਨੂੰ ਘਰ ਵਿੱਚ ਨਜ਼ਰਬੰਦ ਰੱਖਣ ਦੀ ਅਪੀਲ ਕੀਤੀ ਸੀ। -ਏਜੰਸੀ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …