Home / Punjabi News / ਨਾਭਾ ਜੇਲ੍ਹ ’ਚੋਂ ਬਾਹਰ ਆਏ ਖਹਿਰਾ ਨੇ ਕਿਹਾ,‘ਮੇਰੇ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਕੈਮਰਾ ਲਗਾਇਆ ਹੋਇਆ ਸੀ’

ਨਾਭਾ ਜੇਲ੍ਹ ’ਚੋਂ ਬਾਹਰ ਆਏ ਖਹਿਰਾ ਨੇ ਕਿਹਾ,‘ਮੇਰੇ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਕੈਮਰਾ ਲਗਾਇਆ ਹੋਇਆ ਸੀ’

ਜੈਸਮੀਨ ਭਾਰਦਵਾਜ
ਨਾਭਾ, 15 ਜਨਵਰੀ
ਕਪੂਰਥਲਾ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਅੱਜ ਸ਼ਾਮ ਨਾਭਾ ਜੇਲ੍ਹ ਵਿਚੋਂ ਰਿਹਾਈ ਮਿਲੀ। ਬਾਹਰ ਆਉਂਦਿਆਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਉਨ੍ਹਾਂ ਦੇ ਕਮਰੇ ਵਿੱਚ ਵਿਸ਼ੇਸ਼ ਕੈਮਰਾ ਲਗਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲੇ ਉਠਾਉਣ ਦੀ ਇਹ ਸਜ਼ਾ ਦਿੱਤੀ ਗਈ ਹੈ। ਪੰਜਾਬ ਸਰਕਾਰ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਕਿਸੇ ਕੋਲ ਦਲੀਲ ਮੁੱਕ ਜਾਂਦੀ ਹੈ ਤਾਂ ਉਹ ਹੱਥੋਪਾਈ ਕਰਦਾ ਹੈ, ਉਸੇ ਤਰ੍ਹਾਂ ਆਪ ਆਗੂਆਂ ਕੋਲ ਮੇਰੇ ਉਠਾਏ ਮੁੱਦਿਆਂ ਪ੍ਰਤੀ ਕੋਈ ਦਲੀਲ ਦੇਣ ਨੂੰ ਹੈ ਨਹੀਂ ਸੀ, ਜਿਸ ਕਾਰਨ ਮੈਨੂੰ ਜੇਲ੍ਹ ’ਚ ਡੱਕ ਦਿੱਤਾ। ਭੁਲੱਥ ਦੇ ਵਿਧਾਇਕ ਨੇ ਅੱਗੇ ਕਿਹਾ ਕਿ ਫੇਰ ਵੀ ਉਨ੍ਹਾਂ ਦੀ ਸਜ਼ਾ ਉਹ ਨੌਜਵਾਨਾਂ ਨਾਲੋਂ ਘੱਟ ਹੈ ਜੋ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਕਰਕੇ ਐੱਨਐੱਸਏ ਤਹਿਤ ਜੇਲ੍ਹਾਂ ਵਿੱਚ ਬੰਦ ਹਨ। ਸ੍ਰੀ ਖਹਿਰਾ ਨੇ ਉਨ੍ਹਾਂ ਦੇ ਹੱਕ ‘ਚ ਆਵਾਜ਼ ਉਠਾਉਣ ਲਈ ਆਪਣੇ ਹਲਕੇ ਦੇ ਲੋਕਾਂ, ਕਾਂਗਰਸ, ਅਕਾਲੀ ਦਲ, ਭਾਜਪਾ ਦੇ ਆਗੂਆਂ ਦਾ ਧੰਨਵਾਦ ਕੀਤਾ ਕਿਹਾ ਤੇ ਕਿਹਾ ਕਿ ਅੱਗੇ ਵਿਸਤਾਰ ‘ਚ ਗੱਲ ਉਹ ਦੋ ਤਿੰਨ ਦਿਨ ਤੱਕ ਕਰਨਗੇ।

The post ਨਾਭਾ ਜੇਲ੍ਹ ’ਚੋਂ ਬਾਹਰ ਆਏ ਖਹਿਰਾ ਨੇ ਕਿਹਾ,‘ਮੇਰੇ ’ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਕੈਮਰਾ ਲਗਾਇਆ ਹੋਇਆ ਸੀ’ appeared first on punjabitribuneonline.com.


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …