ਪੱਤਰ ਪ੍ਰੇਰਕ
ਸ਼ੇਰਪੁਰ, 1 ਅਕਤੂਬਰ
ਇੱਥੇ ਨਸ਼ਿਆਂ ਵਿਰੁੱਧ ਸਵਾ ਮਹੀਨੇ ਤੋਂ ਪੱਕੇ ਨਾਕੇ ਲਗਾ ਰਹੇ ਨੌਜਵਾਨਾਂ ’ਤੇ ਕਥਿਤ ਹਮਲੇ ਦੇ ਮਾਮਲੇ ’ਤੇ ਬੀਤੀ ਰਾਤ ਤਣਾਅ ਬਣ ਗਿਆ। ਉਂਜ ਨੌਜਵਾਨਾਂ ਦੇ ਹੱਕ ’ਚ ਆਏ ਲੋਕਾਂ ਵੱਲੋਂ ਰੋਸ ਮੁਜ਼ਾਹਰਾ ਕਰਕੇ ਮੁਲਜ਼ਮਾਂ ’ਤੇ ਸਖ਼ਤ ਕਾਰਵਾਈ ਕਰਨ, ਪੁਲੀਸ ਦੀ ਨਫ਼ਰੀ ਵਧਾਉਣ ਅਤੇ ਪੀਸੀਆਰ ਪੁਲੀਸ ਦੀ ਗਸ਼ਤ ਲਗਾਉਣ ਦੀ ਮੰਗ ਮੁੜ ਉਠਾਈ।
ਨਸ਼ਿਆਂ ਵਿਰੁੱਧ ਡਟੇ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੰਦਾ ਅਤੇ ਉਸ ਦੇ ਸਾਥੀਆਂ ਨੇ ਬੀਤੀ ਰਾਤ ਨਸ਼ੇ ਰੋਕਣ ਦੇ ਮਨਸ਼ਾ ਨਾਲ ਬੀਤੀ ਰਾਤ ਕਰੀਬ ਨੌਂ ਵਜੇ ਇੱਕ ਮੋਟਰਸਾਈਕਲ ਦਾ ਪਿੱਛਾ ਕਰਦੇ ਉਨ੍ਹਾਂ ਦੀ ਟੀਮ ਦੇ ਦੋ ਮੈਂਬਰਾਂ ਦੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਸੁੱਟਣ ਦੀ ਕੀਤੀ ਕਥਿਤ ਕੋਸ਼ਿਸ਼ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਣ ਦਾ ਦਾਅਵਾ ਕੀਤਾ। ਆਗੂਆਂ ਦੋਸ਼ ਲਾਇਆ ਕਿ ਇਸ ਮਗਰੋਂ ਨਾਕੇ ’ਤੇ ਬੈਠੇ ਨੌਜਵਾਨਾਂ ਨੂੰ ਕੁਝ ਲੋਕਾਂ ਨੇ ਗਾਲੀ ਗਲੋਚ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਰਾਤ ਸਮੇਂ ਹੀ ਨੌਜਵਾਨਾਂ ਨੇ ਗੁਰੂ ਘਰਾਂ ਤੋਂ ਕਥਿਤ ਹਮਲੇ ਦੀ ਜਾਣਕਾਰੀ ਦਿੱਤੀ ਤਾਂ ਸ਼ੇਰਪੁਰ ਤੇ ਖੇੜੀ ਤੋਂ ਸੈਂਕੜੇ ਲੋਕ ਨੌਜਵਾਨਾਂ ਦੇ ਹੱਕ ਵਿੱਚ ਆ ਗਏ ਅਤੇ ਰਾਤ ਸਮੇਂ ਤਕਬੀਬਨ ਢਾਈ ਘੰਟੇ ਸ਼ੇਰਪੁਰ-ਬਰਨਾਲਾ ਸੜਕ ਜਾਮ ਰੱਖੀ ਗਈ। ਉਨ੍ਹਾਂ ਮੁੜ ਸਵੇਰੇ ਧਰਨਾ ਲਾ ਕੇ ਰੋਸ ਜ਼ਾਹਰ ਕੀਤਾ। ਦੂਜੇ ਪਾਸੇ ਐਸਐਚਓ ਸ਼ੇਰਪੁਰ ਅਵਤਾਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
The post ਨਸ਼ਿਆਂ ਵਿਰੁੱਧ ਪੱਕੇ ਨਾਕੇ ਲਗਾਉਂਦੇ ਨੌਜਵਾਨਾਂ ’ਤੇ ਹਮਲਾ appeared first on punjabitribuneonline.com.
Source link
Asian Tribune Your Multilingual Newspaper covering World and local news News