Home / Punjabi News / ਨਵੇਂ ਬੱਸ ਅਤੇ ਟਰੱਕ ਟ੍ਰੇਨਿੰਗ ਨਾਲ ਸੁਰੱਖਿਆ ਵਿੱਚ ਸੁਧਾਰ ਲਿਆਉਣਾ

ਨਵੇਂ ਬੱਸ ਅਤੇ ਟਰੱਕ ਟ੍ਰੇਨਿੰਗ ਨਾਲ ਸੁਰੱਖਿਆ ਵਿੱਚ ਸੁਧਾਰ ਲਿਆਉਣਾ

ਨਵੇਂ ਬੱਸ ਅਤੇ ਟਰੱਕ ਟ੍ਰੇਨਿੰਗ ਨਾਲ ਸੁਰੱਖਿਆ ਵਿੱਚ ਸੁਧਾਰ ਲਿਆਉਣਾ

ਅਕਤੂਬਰ :ਯਾਤਾਯਾਤ ਮੰਤਰੀ ਬਰਾਇਨ ਮੇਸਨ, ਅਲਬਰਟਾ ਵਾਹਨ ਯਾਤਾਯਾਤ ਸੰਸਥਾ ਦੇ ਪ੍ਰੈਸੀਡੈਂਟ ਕ੍ਰਿਸ ਨੈਸ਼ ਨਾਲ, ਵਪਾਰਕ ਯਾਤਾਯਾਤ ਉਦਯੋਗ ਵਿੱਚ ਹੋਣ ਵਾਲੇ ਸੁਰੱਖਿਆ ਸੁਧਾਰਾਂ ਦੀ ਘੋਸ਼ਣਾ ਕਰਦੇ ਹੋਏ।
ਅਲਬਰਟਾ, ਨਵੇਂ ਵਪਾਰਕ ਡਰਾਈਵਰਾਂ ਲਈ, ਵਪਾਰਕ ਯਾਤਾਯਾਤ ਵਾਹਨਾਂ ਦੀ ਸੁਰੱਖਿਆ ਜ਼ਰੂਰਤਾਂ ਨੂੰ ਮਜ਼ਬੂਤ ਅਤੇ ਜਨਤਕ ਸੁਰੱਖਿਆ ਨੂੰ ਹੋਰ ਵਧਾਉਣ ਲਈ,ਟ੍ਰੇਨਿੰਗ ਜ਼ਰੂਰੀ ਕਰ ਰਿਹਾ ਹੈ।
ਪ੍ਰਮੁੱਖ ਉਦਯੋਗਿਕ ਹਿੱਸੇਦਾਰਾਂ ਅਤੇ ਅਲਬਰਟਾਵਾਸੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਅਲਬਰਟਾ ਸਰਕਾਰ, ਕਲਾਸ 1 ਅਤੇ ਕਲਾਸ 2 ਦੇ ਕਮਰਸ਼ੀਅਲ ਡਰਾਈਵਰਾਂ ਲਈ ਇੱਸ ਬਸੰਤ ਰੁੱਤ ਵਿੱਚ ਲਾਜ਼ਮੀ ਦਾਖਲਾ ਪੱਧਰ ਦੀ ਟ੍ਰੇਨਿੰਗ ਨੂੰ ਲਾਗੂ ਕਰੇਗਾ।
ਲਾਜ਼ਮੀ ਟ੍ਰੇਨਿੰਗ ਦੇ ਨਾਲ ਨਵੀਆਂ ਟਰੱਕ ਅਤੇ ਬੱਸ ਕੰਪਨੀਆਂ ਲਈ ਹੋਰ ਸਖਤ ਸੁਰੱਖਿਆ ਜ਼ਰੂਰਤਾਂ ਨੂੰ ਸਹੀ ਕੀਤਾ ਜਾਵੇਗਾ।
ਨਵੇਂ ਕਮਰਸ਼ੀਅਲ ਡਰਾਈਵਰਾਂ ਦੀ ਲਾਜ਼ਮੀ ਟ੍ਰੇਨਿੰਗ ਦੇ ਨਤੀਜੇ ਸਦਕਾ ਟਰੱਕ ਅਤੇ ਬੱਸ ਉਦਯੋਗਾਂ ਵਿੱਚ ਸੁਰੱਖਿਅਤ, ਉੱਚ ਕੋਟੀ ਦੇ ਮਾਹਰ ਡਰਾਈਵਰ ਕੰਮ ਕਰਨਗੇ। ਨਵੀਆਂ ਸੁਰੱਖਿਆ ਜ਼ਰੂਰਤਾਂ ਇਹ ਯਕੀਨੀ ਬਨਾਉਣਗੀਆਂ ਕਿ ਸ਼ੁਰੂਆਤੀ ਟਰੱਕ ਕੰਪਨੀਆਂ, ਅਲਬਰਟਾ ਦੀਆਂ ਸੜਕਾਂ ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੁਰੱਖਿਆ ਮਾਪਦੰਡਾਂ ਤੇ ਖਰੀਆਂ ਉਤੱਰਨ।
” ਅਸੀਂ ਕੇਵਲ ਅਲਬਰਟਾ ਵਿੱਚ ਹੀ ਸਾਡੇ ਵਪਾਰਕ ਡਰਾਈਵਿੰਗ ਉਦਯੋਗਾਂ ਲਈ ਸੁਰੱਖਿਆ ਮਾਪਦੰਡਾਂ ਨੂੰ ਵਧੇਰੇ ਸੜਕ ਸੁਰੱਖਿਆ ਲਈ ਅੱਗੇ ਨਹੀਂ ਵਧਾ ਰਹੇ, ਸਗੋਂ ਸਾਰੇ ਮਹਾਂਦੀਪ ਵਿੱਚ ਅਜਿਹਾ ਕਰ ਰਹੇ ਹਾਂ ਕਿਉਂਕੀ ਵਪਾਰਕ ਡਰਾਈਵਰ ਕਨੇਡਾ ਅਤੇ ਉਤਰੀ ਅਮਰੀਕਾ ਭਰ ਵਿੱਚ ਯਾਤਰਾ ਕਰਦੇ ਹਨ। ਅਸੀਂ ਆਪਣੇ ਉਦਯੋਗਿਕ ਹਿੱਸੇਦਾਰਾਂ ਦੇ ਸਹਿਯੋਗ ਨਾਲ ਇੰਨਾਂ ਤਬਦੀਲੀਆਂ ਨੂੰ ਲਿਆਉਣ ਲਈ ਕੰਮ ਕੀਤਾ ਹੈ ਅਤੇ ਸਾਨੰ ਇੰਨਾਂ ਨੂੰ ਸਹੀ ਕਰਕੇ ਅੱਗੇ ਵੱਧਣ ਵਿੱਚ ਖੁਸ਼ੀ ਮਹਿਸੂਸ ਹੁੰਦੀ ਹੈ।“
ਬਰਾਇਨ ਮੇਸਨ, ਯਾਤਾਯਾਤ ਮੰਤਰੀ
ਟ੍ਰੇਨਿੰਗ ਅਤੇ ਔਪਰੇਟਿੰਗ ਜ਼ਰੂਰਤਾਂ ਮਾਰਚ 1, 2019 ਤੋਂ ਲਾਗੂ ਹੋਣਗੀਆਂ। ਅਸਥਾਈ ਸੁਰੱਖਿਆ ਫਿਟਨੈਸ ਸਰਟੀਫਿਕੇਟ ਜਨਵਰੀ 1, 2019 ਜੋਂ ਜਾਰੀ ਨਹੀਂ ਕੀਤਾ ਜਾਵੇਗਾ।
ਮੁੱਖ ਤੱਥ
ਅਲਬਰਟਾ ਸਰਕਾਰ, ਕਲਾਸ 1 ਅਤੇ ਕਲਾਸ 2 ਦੇ ਕਮਰਸ਼ੀਅਲ ਡਰਾਈਵਰਾਂ ਲਈ ਲਾਜ਼ਮੀ ਦਾਖਲਾ ਪੱਧਰ ਦੀ ਟ੍ਰੇਨਿੰਗ ਵਿੱਚ ਸ਼ਾਮਿਲ ਹੋਵੇਗਾ:
ਸਾਰੇ ਡਰਾਈਵਰ ਟ੍ਰੇਨਿੰਗ ਸਕੂਲਾਂ ਵਿੱਚ ਇੱਕ ਸਾਂਝਾ ਸਿਲੇਬਸ ਪੜਾਇਆ ਜਾਵੇਗਾ।
ਕਲਾਸ ਵਿੱਚ, ਯਾਰਡ ਵਿੱਚ ਅਤੇ ਵਾਹਨ ਵਿੱਚ ਨਿਰਧਾਰਿਤ ਘੰਟਿਆਂ ਦੀ ਸਿਖਲਾਈ ਲੁੜੀਂਦੀ ਹੈ।
ਵਿਕਸਿਤ ਨਾਲਿਜ ਅਤੇ ਰੋਡ ਟੈਸਟ।
ਜਿਹੜੇ ਡਰਾਈਵਰ ਕਲਾਸ 1 ਅਤੇ ਕਲਾਸ 2 ਲਾਇਸੈਂਸ ਅਕਤੂਬਰ 10, 2018 ਅਤੇ ਮਾਰਚ 1, 2019 ਵਿੱਚ ਲੈਂਦੇ ਹਨ, ਉੱਨਾਂ ਨੂੰ ਦੁਬਾਰਾ ਨਵਾਂ ਵਿਕਸਿਤ ਨਾਲੇਜ ਅਤੇ ਰੋਡ ਟੈਸਟ(ਸਰਕਾਰੀ ਖਰਚ ਤੇ) ਦੇਣ ਦੀ ਜ਼ਰੂਰਤ ਹੋਵੇਗੀ, ਇਸਦੇ ਮਾਰਚ ਤੋਂ ਸ਼ੁਰੂ ਹੋਣ ਤੇ।
ਡਰਾਈਵਰ ਇੰਸਟਰਕਟਰਾਂ ਅਤੇ ਪ੍ਰੀਖਿੱਅਕਾਂ ਦੀ ਨਵੇ ਸਿਲੇਬਸ ਨੂੰ ਟੈਸਟ ਤੇ ਲਾਗੂ ਕਰਨ ਲਈ ਦੁਬਾਰਾ ਟ੍ਰੇਨਿੰਗ ਅਤੇ ਟੈਸਟ ਲਿਆ ਜਾਵੇਗਾ।
ਵਪਾਰਕ ਵਾਹਨਾਂ ਲਈ ਨਵੀਆਂ ਲੋੜਾਂ ਵਿੱਚ ਸ਼ਾਮਿਲ ਹੋਵੇਗਾ:
ਜਨਵਰੀ 1, 2019 ਤੋਂ ਸ਼ੁਰੂ ਹੋਣ ਤੇ, ਸੁਰੱਖਿਆ ਫਿਟਨੈੱਸ ਸਰਟੀਫਿਕੇਟ ਲਈ ਅਪਲਾਈ ਕਰਨ ਤੇ ਪੂਰੇ ਸੁਰੱਖਿਆ ਦਸਤਾਵੇਜ਼ ਚਾਹੀਦੇ ਹਨ।
ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲਾਜ਼ਮੀ ਸੁਰੱਖਿਆ ਕੋਰਸ ਅਤੇ ਨਾਲੇਜ ਟੈਸਟ।
ਓਪਰੇਸ਼ਨ(ਕੰਮ) ਸ਼ੁਰੂ ਕਰਨ ਦੇ ਇੱਕ ਸਾਲ ਦੇ ਅੰਦਰ ਫੈਡਰਲ ਅਤੇ ਪ੍ਰਾਂਤੀ ਸੁਰੱਖਿਆ ਨਿਯਮਾਂ ਦੀ ਪਾਲਣਾ ਦੀ ਰਸਮੀ, ਥਰਡ-ਪਾਰਟੀ ਸਮੀਖਿੱਆ।
ਹਰ 3 ਸਾਲਾਂ ਤੇ ਸੁਰੱਖਿਆ ਫਿਟਨੈੱਸ ਸਰਟੀਫਿਕੇਟ ਨੂੰ ਰਿਨਿਊ(ਦੁਬਾਰਾ) ਕਰਾਉਣਾ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …