Home / Punjabi News / ਸਿਰਫ 36 ਰਾਫੇਲ ਜਹਾਜ਼ ਖਰੀਦਣ ‘ਤੇ ਜੇ.ਪੀ.ਸੀ. ਜਾਂਚ ਜ਼ਰੂਰੀ- ਚਿਦਾਂਬਰਮ

ਸਿਰਫ 36 ਰਾਫੇਲ ਜਹਾਜ਼ ਖਰੀਦਣ ‘ਤੇ ਜੇ.ਪੀ.ਸੀ. ਜਾਂਚ ਜ਼ਰੂਰੀ- ਚਿਦਾਂਬਰਮ

ਸਿਰਫ 36 ਰਾਫੇਲ ਜਹਾਜ਼ ਖਰੀਦਣ ‘ਤੇ ਜੇ.ਪੀ.ਸੀ. ਜਾਂਚ ਜ਼ਰੂਰੀ- ਚਿਦਾਂਬਰਮ

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਹਵਾਈ ਫੌਜ ਦੀ 126 ਲੜਾਕੂ ਜਹਾਜ਼ਾਂ ਦੀ ਲੋੜ ਨੂੰ ਨਕਾਰ ਕੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ ਅਤੇ ਇਸ ਮਾਮਲੇ ‘ਚ ਜੇ.ਪੀ.ਸੀ. (ਜੁਆਇੰਟ ਪਾਰਲੀਮੈਂਟਰੀ ਕਮੇਟੀ) ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਜਦੋਂ ਹਵਾਈ ਫੌਜ ਨੂੰ 126 ਜਹਾਜ਼ਾਂ ਦੀ ਲੋੜ ਸੀ ਤਾਂ ਸਰਕਾਰ ਸਿਰਫ 36 ਰਾਫੇਲ ਜਹਾਜ਼ ਕਿਉਂ ਖਰੀਦ ਰਹੀ ਹੈ? ਉਨ੍ਹਾਂ ਨੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਪ੍ਰਤੀ ਜਹਾਜ਼ 186 ਕਰੋੜ ਰੁਪਏ ਵਧ ਦੇਣੇ ਹੋਣਗੇ। ਉਨ੍ਹਾਂ ਨੇ ਇਹ ਮੰਗ ਦੋਹਰਾਈ ਕਿ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਤੋਂ ਰਾਫੇਲ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਚਿਦਾਂਬਰਮ ਨੇ ਪੱਤਰਕਾਰਾਂ ਨੂੰ ਕਿਹਾ,”ਰਾਫੇਲ ਮਾਮਲੇ ‘ਚ ਸੰਬੰਧਤ ਗੱਲਬਾਤ ਦੇ ਦਲ ਨੇ 4-3 ਤੋਂ ਫੈਸਲਾ ਕੀਤਾ। ਕੀ ਕਿਸੇ ਰੱਖਿਆ ਸੌਦੇ ‘ਚ ਕਦੇ ਅਜਿਹਾ ਹੋਇਆ? ਅਜਿਹਾ ਕਿਉਂ ਹੋਇਆ ਕਿ ਇਸ ਸੌਦੇ ਨਾਲ ਜੁੜੇ ਹਰ ਫੈਸਲੇ ਸਾਰੀਆਂ ਨਾਰਾਜ਼ਗੀਆਂ ਨੂੰ ਖਾਰਜ ਕਰਦੇ ਹੋਏ 4-3 ਤੋਂ ਕੀਤੇ ਗਏ?”
ਜੇ.ਪੀ.ਸੀ. ਜਾਂਚ ਜ਼ਰੂਰੀ
ਉਨ੍ਹਾਂ ਨੇ ਕਿਹਾ,”ਇਸ ਮਾਮਲੇ ਦੀ ਡੂੰਘੀ ਜਾਂਚ ਜੇ.ਪੀ.ਸੀ. ਤੋਂ ਹੋਣੀ ਚਾਹੀਦੀ। ਅਸੀਂ ਜੇ.ਪੀ.ਸੀ. ਜਾਂਚ ਦੀ ਮੰਗ ਦੋਹਰਾਉਂਦੇ ਹਾਂ।” ਚਿਦਾਂਬਰਮ ਨੇ ਕਿਹਾ,”ਆਫਸੈੱਟ ਸਾਂਝੇਦਾਰ ਦੀ ਚੋਣ ‘ਤੇ ਸਵਾਲੀਆ ਨਿਸ਼ਾਨ ਹੈ। ਐੱਚ.ਏ.ਐੱਲ. ਨੂੰ ਦਰਕਿਨਾਰ ਕੀਤੇ ਜਾਣ ਨੂੰ ਲੈ ਕੇ ਸਵਾਲ ਹੈ।” ਰਾਫੇਲ ਜਹਾਜ਼ ਸੌਦੇ ਨਾਲ ਜੁੜੀ ਇਕ ਖਬਰ ਦਾ ਹਵਾਲਾ ਦਿੰਦੇ ਹੋਏ ਚਿਦਾਂਬਰਮ ਨੇ ਕਿਹਾ,”ਇਕ ਅਖਬਾਰ ‘ਚ ਆਏ ਨਵੇਂ ਤੱਤਾਂ ਅਤੇ ਖੁਲਾਸਿਆਂ ਦੇ ਆਲੋਕ ‘ਚ ਗੰਭੀਰ ਅਤੇ ਵੱਡਾ ਸਵਾਲ ਇਹ ਹੈ ਕਿ ਸਰਕਾਰ ਨੇ 36 ਰਾਫੇਲ ਜਹਾਜ਼ ਹੀ ਕਿਉਂ ਖਰੀਦੇ, ਜਦੋਂ ਕਿ ਹਵਾਈ ਫੌਜ ਨੂੰ 126 ਜਹਾਜ਼ਾਂ ਦੀ ਲੋੜ ਸੀ?” ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਹਵਾਈ ਫੌਜ ਦੀ 7 ਸਕਵਾਰਡਨ (126 ਜਹਾਜ਼) ਦੀ ਸਖਤ ਲੋੜ ਨੂੰ ਨਕਾਰ ਕਰ ਕੇ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ।
ਪੀ.ਐੱਮ., ਰੱਖਿਆ ਮੰਤਰੀ ਅਤੇ ਵਿੱਤ ਮੰਤਰੀ ‘ਤੇ ਕੱਸਿਆ ਤੰਜ਼
ਸ਼੍ਰੀ ਚਿਦਾਂਬਰਮ ਨੇ ਕਿਹਾ ਕਿ 10 ਅਪ੍ਰੈਲ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ‘ਚ ਸੰਯੁਕਤ ਪ੍ਰਗਤੀਸ਼ੀਲ ਸਰਕਾਰ (ਯੂ.ਪੀ.ਏ.) ਵੱਲੋਂ ਕੀਤੇ ਗਏ 126 ਜਹਾਜ਼ਾਂ ਦੇ ਸੌਦੇ ਨੂੰ ਰੱਦ ਕਰ ਦਿੱਤਾ ਅਤੇ ਸਿਰਫ 36 ਜਹਾਜ਼ ਖਰੀਦਣ ‘ਤੇ ਸਹਿਮਤੀ ਜ਼ਾਹਰ ਕੀਤੀ ਪਰ ਸਰਕਾਰ ਨੇ ਖਰੀਦੇ ਜਾਣ ਵਾਲੇ ਜਹਾਜ਼ਾਂ ਦੀ ਗਿਣਤੀ ਘਟਾਉਣ ਦਾ ਕੋਈ ਕਾਰਨ ਨਹੀਂ ਦੱਸਿਆ। ਉਨ੍ਹਾਂ ਨੇ ਕਿਹਾ,”ਸਰਕਾਰ ਨੇ ਹਵਾਈ ਫੌਜ ਦੀ 126 ਜਹਾਜ਼ਾਂ ਦੀ ਜ਼ਰੂਰਤ ਨੂੰ ਕਿਉਂ ਖਾਰਜ ਕਰ ਦਿੱਤਾ ਅਤੇ ਕਿਉਂ ਸਿਰਫ 36 ਜਹਾਜ਼ ਖਰੀਦਣ ਦਾ ਫੈਸਲਾ ਕੀਤਾ।” ਕਾਂਗਰਸ ਨੇਤਾ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਇਸ ਸਵਾਲ ਦਾ ਜਵਾਬ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਵਿੱਤ ਮੰਤਰੀ ਜਾਂ ਕਾਨੂੰਨ ਮੰਤਰੀ ਨੇ ਕਦੇ ਨਹੀਂ ਕੀਤਾ। ਸ਼੍ਰੀ ਚਿਦਾਂਬਰਮ ਨੇ ਸਰਕਾਰ ਦੀ ਫੈਸਲਾ ਪ੍ਰਕਿਰਿਆ ‘ਤੇ ਗੰਭੀਰ ਸਵਾਲ ਚੁੱਕੇ ਅਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੂੰ ਇਕ ‘ਚਾਲਾਕ’ ਵਿਅਕਤੀ ਦੱਸਿਆ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …