Home / Punjabi News / ਨਵੀਂ ਸਟੱਡੀ ’ਚ ਖੁਲਾਸਾ! ਸੁਸਤ ਲੋਕਾਂ ਨੂੰ ਕੋਰੋਨਾ ਨਾਲ ਮੌਤ ਦਾ ਵੱਧ ਖਤਰਾ

ਨਵੀਂ ਸਟੱਡੀ ’ਚ ਖੁਲਾਸਾ! ਸੁਸਤ ਲੋਕਾਂ ਨੂੰ ਕੋਰੋਨਾ ਨਾਲ ਮੌਤ ਦਾ ਵੱਧ ਖਤਰਾ

ਨਵੀਂ ਸਟੱਡੀ ’ਚ ਖੁਲਾਸਾ! ਸੁਸਤ ਲੋਕਾਂ ਨੂੰ ਕੋਰੋਨਾ ਨਾਲ ਮੌਤ ਦਾ ਵੱਧ ਖਤਰਾ

ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਵਿਚਕਾਰ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਇੱਕ ਤਾਜ਼ਾ ਸਟੱਡੀ ’ਚ ਇਹ ਪਾਇਆ ਗਿਆ ਹੈ ਕਿ ਜੇ ਕੋਈ ਕੋਵਿਡ-19 ਮਰੀਜ਼, ਜੋ ਮਹਾਂਮਾਰੀ ਤੋਂ ਪਹਿਲਾਂ ਕਸਰਤ ਨਹੀਂ ਕਰਦਾ ਹੈ, ਤਾਂ ਉਸ ਦੇ ਗੰਭੀਰ ਰੂਪ ’ਚ ਬਿਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਨਾਲ ਹੀ ਅਜਿਹੀ ਸਥਿਤੀ ’ਚ ਮੌਤ ਦਾ ਖਤਰਾ ਵੀ ਵਧ ਜਾਂਦਾ ਹੈ। ਕਸਰਤ ਦੀ ਕਮੀ ਤੋਂ ਇਲਾਵਾ ਵੱਧ ਰਹੀ ਉਮਰ ਤੇ ਅੰਗਾਂ ਦਾ ਟ੍ਰਾਂਸਪਲਾਂਟ ਮੁੱਖ ਕਾਰਨ ਹਨ।

ਮੰਗਲਵਾਰ ਨੂੰ ਬ੍ਰਿਟਿਸ਼ ਜਰਨਲ ਆਫ਼ ਸਪੋਰਟਸ ਮੈਡੀਸਨ ’ਚ ਪ੍ਰਕਾਸਿਤ ਇਕ ਰਿਪੋਰਟ ’ਚ ਖੋਜਕਰਤਾਵਾਂ ਨੇ ਦੱਸਿਆ ਕਿ ਉਹ ਲੋਕ ਜੋ ਮਹਾਂਮਾਰੀ ਦੇ ਆਉਣ ਤੋਂ ਘੱਟੋ-ਘੱਟ 2 ਸਾਲ ਪਹਿਲਾਂ ਤੋਂ ਸੁਸਤ ਸਨ, ਉਨ੍ਹਾਂ ਦੇ ਹਸਪਤਾਲ ’ਚ ਦਾਖਲਾ, ਆਈਸੀਯੂ ਤੇ ਮੌਤ ਦੀ ਵੱਧ ਸੰਭਾਵਨਾਵਾਂ ਹਨ। ਮਾਹਰਾਂ ਨੇ ਕਿਹਾ ਕਿ ਤੰਬਾਕੂਨੋਸ਼ੀ, ਮੋਟਾਪਾ ਤੇ ਹਾਈਪਰਟੈਨਸ਼ਨ ਦੇ ਮੁਕਾਬਲੇ ‘ਸਰੀਰਕ ਤੌਰ ’ਤੇ ਘੱਟ-ਐਕਟਿਵ ਰਹਿਣਾ ਸਭ ਤੋਂ ਵੱਡਾ ਜੋਖਮ ਹੈ।

ਕੋਵਿਡ-19 ਦੇ ਗੰਭੀਰ ਸੰਕਰਮਣ ਦਾ ਕਾਰਨ ਵੱਧ ਰਹੀ ਉਮਰ, ਮਰਦ ਹੋਣਾ, ਸ਼ੂਗਰ, ਮੋਟਾਪਾ ਜਾਂ ਦਿਲ ਦੀ ਬਿਮਾਰੀ ਸੀ। ਪਰ ਹੁਣ ਤਕ ਘੱਟ-ਐਕਟਿਵ ਜੀਵਨਸ਼ੈਲੀ ਨੂੰ ਇਸ ਸੂਚੀ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਦਾ ਪਤਾ ਲਾਉਣ ਲਈ ਖੋਜਕਰਤਾਵਾਂ ਨੇ ਅਮਰੀਕਾ ’ਚ 48,440 ਕੋਵਿਡ ਸੰਕਰਮਿਤ ਬਾਲਗਾਂ ’ਤੇ ਸਟਡੀ ਕੀਤੀ। ਇਹ ਸਟਡੀ ਜਨਵਰੀ ਤੋਂ ਅਕਤੂਬਰ 2020 ਦੇ ਵਿਚਕਾਰ ਕੀਤੀ ਗਈ।

ਇਸ ਦੌਰਾਨ ਮਰੀਜ਼ ਦੀ ਔਸਤ ਉਮਰ 47 ਸੀ। ਉੱਥੇ ਹੀ  5 ਮਰੀਜ਼ਾਂ ਵਿੱਚੋਂ 3 ਔਰਤਾਂ ਸਨ। ਉਨ੍ਹਾਂ ਦਾ ਔਸਤਨ BMI 31 ਸੀ। ਸਟਡੀ ’ਚ ਸ਼ਾਮਲ ਲਗਭਗ ਅੱਧੇ ਮਰੀਜ਼ਾਂ ਨੂੰ ਸ਼ੂਗਰ, ਫੇਫੜੇ ਦੀ ਗੰਭੀਰ ਸਥਿਤੀ, ਦਿਲ ਜਾਂ ਗੁਰਦੇ ਦੀ ਬਿਮਾਰੀ ਨਹੀਂ ਸੀ। ਲਗਭਗ 20 ਫੀ ਸਦੀ ਮਰੀਜ਼ਾਂ ਨੂੰ ਇਕ ਬਿਮਾਰੀ ਸੀ। ਹਾਲਾਂਕਿ 30 ਫੀਸਦੀ ਤੋਂ ਵੱਧ ਮਰੀਜ਼ਾਂ ਨੂੰ 2 ਜਾਂ 2 ਤੋਂ ਵੱਧ ਬਿਮਾਰੀਆਂ ਸਨ।

ਹੁਣ ਤਕ ਦੁਨੀਆ ’ਚ ਕੋਰੋਨਾ ਵਾਇਰਸ ਦੇ 13 ਕਰੋੜ 80 ਲੱਖ 44 ਹਜ਼ਾਰ 204 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 29 ਲੱਖ 72 ਹਜ਼ਾਰ 576 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਅਮਰੀਕਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਇੱਥੇ 3 ਕਰੋੜ 20 ਲੱਖ 70 ਹਜ਼ਾਰ 784 ਮਰੀਜ਼ਾਂ ’ਚੋਂ 5 ਲੱਖ 77 ਹਜ਼ਾਰ 179 ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਅੰਕੜਿਆਂ ਦੇ ਲਿਹਾਜ਼ ਨਾਲ ਭਾਰਤ ਦੂਜਾ ਸਭ ਤੋਂ ਪ੍ਰਭਾਵਿਤ ਦੇਸ਼ ਹੈ।


Source link

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …